1ਚੰਡੀਗਡ਼੍ਹ  : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜਯਲਲਿਤਾ ਨੂੰ ਇਕ ਮਹਾਨ ਹਸਤੀ ਦੱਸਦਿਆਂ, ਉਨ੍ਹਾਂ ਦੇ ਦੁਖਦ ਦਿਹਾਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜਿਸ ਦੁਖਦ ਘਟਨਾ ਨੇ ਆਪਣੇ ਪਿੱਛੇ ਇਕ ਗਹਿਰਾ ਖਾਲੀਪਣ ਛੱਡ ਦਿੱਤਾ ਹੈ।
ਇਥੇ ਜ਼ਾਰੀ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜਯਲਲਿਤ ਨੂੰ ਹਮੇਸ਼ਾ ਇਕ ਮਜ਼ਬੂਤ ਤੇ ਸਾਹਸੀ ਔਰਤ ਵਜੋਂ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੀਆਂ ਸ਼ਰਤਾਂ ‘ਤੇ ਜਿੰਦਗੀ ਜੀਈ। ਉਨ੍ਹਾਂ ਨੇ ਅਜੈ ਪ੍ਰੇਰਨਾ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਵੀ, ਹਮੇਸ਼ਾ ਭਾਰਤ ਦੇ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਕੈਪਟਨ ਅਮਰਿੰਦਰ ਨੇ ਇਕ ਮਹਾਨ ਹਸਤੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਪ੍ਰਾਰਥਨਾ ਕੀਤੀ ਹੈ ਕਿ ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਜਿਨ੍ਹਾਂ ਨਾਲ ਸੰਪਰਕ ‘ਚ ਆਉਣ ਵਾਲੇ ਹਰੇਕ ਵਿਅਕਤੀ ‘ਤੇ ਜਯਲਲਿਤ ਦੇ ਅਕਸ ਦਾ ਕਰਿਸ਼ਮਾ ਲੰਬੇ ਵਕਤ ਤੱਕ ਬਣਿਆ ਰਹੇਗਾ।

LEAVE A REPLY