4ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਤੋਂ ਮੰਗਲਵਾਰ ਨੂੰ ਸਥਾਈ ਰੂਪ ਨਾਲ ਛੂਟ ਪ੍ਰਦਾਨ ਕਰ ਦਿੱਤੀ। ਜਸਟਿਸ ਮੁਕਤਾ ਗੁਪਤਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੀ ਗੈਰ-ਹਾਜ਼ਰੀ ਨਾਲ ਮਾਮਲੇ ਦੀ ਸੁਣਵਾਈ ‘ਚ ਦੇਰੀ ਹੁੰਦੀ ਹੈ, ਉਦੋਂ ਹੇਠਲੀ ਅਦਾਲਤ ਨੂੰ ਆਦੇਸ਼ ‘ਚ ਤਬਦੀਲੀ ਕਰਨ ਦੀ ਛੂਟ ਹੈ ਅਤੇ ‘ਆਪ’ ਨੇਤਾ ਨੂੰ ਨਿਰਦੇਸ਼ ਦਿੱਤਾ ਕਿ ਜਦੋਂ ਲੋੜ ਹੋਵੇ ਉਹ ਹਾਜ਼ਰ ਹੋਣ। ਕੇਜਰੀਵਾਲ ਵੱਲੋਂ ਹਾਜ਼ਰ ਹੋਣ ਵਾਲੇ ਵਕੀਲ ਨੇ ਹਾਈ ਕੋਰਟ ਵੱਲੋਂ ਲਾਈਆਂ ਗਈਆਂ ਸ਼ਰਤਾਂ ਨਾਲ ਸਹਿਮਤੀ ਜ਼ਾਹਰ ਕੀਤੀ।
ਇਸ ‘ਤੇ ਨੋਟਿਸ ਲੈਂਦੇ ਹੋਏ ਅਦਾਲਤ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਥਾਈ ਛੂਟ ਦਿੱਤੀ ਜਾਂਦੀ ਹੈ, ਉਦੋਂ ਉਹ ਆਪਣੀ ਪਛਾਣ, ਗਵਾਹ ਦੀ ਪਛਾਣ ਅਤੇ ਮਾਮਲੇ ‘ਚ ਦਰਜ ਸਬੂਤ ਨੂੰ ਲੈ ਕੇ ਵਿਵਾਦ ਨਹੀਂ ਕਰਨਗੇ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ‘ਚ ਮੰਗਲਵਾਰ ਤੋਂ ਇਕ ਹਫਤੇ ਦੇ ਅੰਦਰ ਹੇਠਲੀ ਅਦਾਲਤ ‘ਚ ਹਲਫਨਾਮਾ ਪੇਸ਼ ਕੀਤਾ ਜਾਵੇ। ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਕੰਮਾਂ ਨੂੰ ਦੇਖਦੇ ਹੋਏ ਅਤੇ ਨਿਆਂ ਦੇ ਹਿੱਤ ‘ਚ ਪਟੀਸ਼ਨਕਰਤਾ ਨੂੰ ਹੇਠਲੀ ਅਦਾਲਤ ‘ਚ ਖੁਦ ਹਾਜ਼ਰ ਹੋਣ ਤੋਂ ਸਥਾਈ ਛੂਟ ਦਿੱਤੀ ਜਾਂਦੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਵੱਲੋਂ ਨਾਮਜ਼ਦ ਵਕੀਲ ਕਿਸੇ ਵੀ ਆਧਾਰ ‘ਤੇ ਮਾਮਲੇ ਦੀ ਸੁਣਵਾਈ ‘ਚ ਮੁਲਤਵੀ ਨਹੀਂ ਮੰਗਣਗੇ ਅਤੇ ਜੇਕਰ ਕਿਸੇ ਪ੍ਰਮੁੱਖ ਤਰੀਕ ਨੂੰ ਕੇਜਰੀਵਾਲ ਦੇ ਹਾਜ਼ਰ ਹੋਣ ਦੀ ਲੋੜ ਮਹਿਸੂਸ ਹੋਈ ਤਾਂ ਹੇਠਲੀ ਅਦਾਲਤ ਉਨ੍ਹਾਂ ਨੂੰ ਹਾਜ਼ਰ ਹੋਣ ਨੂੰ ਕਹਿ ਸਕਦੀ ਹੈ ਅਤੇ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨੀ ਹੋਵੇਗੀ।

LEAVE A REPLY