5ਬਠਿੰਡਾ  : ਬਠਿੰਡਾ ਵਿਚ ਆਰਕੈਸਟਰਾ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਹਨਾਂ ਵਿਚ ਲਾੜੇ ਦਾ ਦੋਸਤ ਸੰਜੂ ਗੋਇਲ ਅਤੇ ਪੈਲੇਸ ਦਾ ਮਾਲਿਕ ਸ਼ਾਮਿਲ ਹਨ| ਡਾਂਸਰ ਨੂੰ ਜਿਸ ਬੰਦੂਕ ਨਾਲ ਗੋਲੀ ਮਾਰੀ ਗਈ ਉਹ ਸੰਜੂ ਗੋਇਲ ਦੇ ਨਾਮ ਨਾਲ ਰਜਿਸਟ੍ਰਰ ਹੈ, ਜਦੋਂ ਕਿ ਗੋਲੀ ਚਲਾਉਣ ਵਾਲਾ ਫਰਾਰ ਹੈ|
ਵਰਣਨਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਵਿਆਹ ਸਮਾਗਮ ਵਿਚ ਸਟੇਜ ਤੇ ਡਾਂਸ ਕਰ ਰਹੀ ਡਾਂਸਰ ਨੂੰ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ| ਇਹ ਗੋਲੀ ਲੜਕੀ ਦੇ ਸਿਰ ਵਿਚ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ|

LEAVE A REPLY