1ਚੰਡੀਗਡ਼  -2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਦੂਰ ਦੇਸ਼ ਵਿਦੇਸ਼ ਬੈਠੇ ਪੰਜਾਬੀਆਂ ਨੂੰ ਪੰਜਾਬ ਆ ਕੇ ਪੰਜਾਬ ਨੂੰ ਬਚਾਉਣ ਦਾ ਸੱਦਾ ਦਿੰਦਿਆਂ ‘ਚਲੋ ਪੰਜਾਬ ਮੁਹਿੰਮ’ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ (ਘੁੱਗੀ) ਨੇ ਸ਼ੋਸ਼ਲ ਮੀਡੀਆ ਰਾਹੀਂ ਸਮੂਹ ਪੰਜਾਬੀਆਂ ਦੇ ਰੂ=ਬ=ਰੂ ਹੁੰਦਿਆਂ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਵਾਰੀ ਬੰਨ ਕੇ ਲੁਟਦੇ ਆ ਰਹੇ ਅਕਾਲੀ-ਭਾਜਪਾ ਅਤੇ ਕਾਂਗਰਸ ਕੋਲੋਂ ਨਿਜਾਤ ਦਿਵਾਉਣ ਲਈ ਉਹ ਪੰਜਾਬ ਆ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ। ਇਸ ਮੌਕੇ ਉਨਾਂ ਦੇ ਨਾਲ ਪਾਰਟੀ ਦੀ ਸੰਯੁਕਤ ਸਕੱਤਰ ਅਤੇ ਚਲੋ ਪੰਜਾਬ ਮੁਹਿੰਮ ਦੀ ਇੰਚਾਰਜ ਡਾ. ਸਾਰਿਕਾ ਵਰਮਾ, ਓਵਰਸੀਜ਼ ਯੂਥ ਕਨਵੀਨਰ ਜੋਬਨ ਰੰਧਾਵਾ, ਲੰਡਨ ਤੋਂ ਪਾਰਟੀ ਦੇ ਪ੍ਰਚਾਰ ਲਈ ਪਹੁੰਚੇ ਵਲੰਟੀਅਰ ਰਾਜੇਸ਼ ਸ਼ਰਮਾ, ਸੁਰਿੰਦਰ ਮਾਵੀ, ਸੁਮੇਸ਼ ਹਾਂਡਾ ਅਤੇ ਅਮਰੀਕਾ-ਕੈਨੇਡਾ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿਚੋਂ ਆਏ ਹੋਰ ਵਲੰਟੀਅਰ ਮੌਜੂਦ ਸਨ।
ਇਸ ਮੌਕੇ ਗੁਰਪ੍ਰੀਤ ਸਿੰਘ ਵਡ਼ੈਚ ਨੇ ਚਲੋ ਪੰਜਾਬ ਮੁਹਿੰਮ ਲਈ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪੀ.ਐਚ.ਡੀ ਸਟੂਡੈਂਟ ਰਘੂ ਮਹਾਜਨ ਵਲੋਂ ਤਿਆਰ ਕੀਤੀ ਗਈ ‘ਚਲੋ ਪੰਜਾਬ ਐਪ’  ਅਤੇ ਟੀ-ਸ਼ਰਟ ਲਾਂਚ ਕੀਤੀ। ਵਡ਼ੈਚ ਨੇ ਦੱਸਿਆ ਕਿ ਪੰਜਾਬ ਨੂੰ ਬਚਾਉਣ ਲਈ ਇਸ ਜੰਗ ਵਿਚ ਲਗਭਗ 2 ਲੱਖ ਪੰਜਾਬੀ ਐਨਆਰਆਈ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੈਠੇ ਪੰਜਾਬੀ ਅਤੇ ਪੰਜਾਬ ਹਿਤੈਸ਼ੀ ਪਹੁੰਚ ਰਹੇ ਹਨ। ਉਨਾਂ ਚਲੋ ਪੰਜਾਬ ਮੁਹਿੰਮ ਲਈ ਚਲੋ ਪੰਜਾਬ ਐਪ ਅਤੇ ਹੈਲਪ ਲਾਈਨ ਨੰਬਰ 92502-23223  ਰਾਹੀਂ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਹੈਲਪ ਲਾਈਨ ਨੰਬਰ ਭਾਰਤੀ ਸਮੇਂ ਅਨੁਸਾਰ ਸਵੇਰੇ 9 ਤੋਂ ਸ਼ਾਮ ਦੇ 6 ਵਜੇ ਤੱਕ ਖੁੱਲਾ ਰਹੇਗਾ। ਇਸ ਤੋਂ ਇਲਾਵਾ ਉਨਾਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਹੱਕ ਵਿਚ ਆਪਣਾ ਵੀਡੀਓ ਬਣਾ ਕੇ 99152-74824 ਉਪਰ ਵਟਸਐਪ ਕਰ ਸਕਦੇ ਹਨ।

LEAVE A REPLY