1ਓਡੀਸ਼ਾ— ਇਥੋਂ ਦੇ ਸੰਬਲਪੁਰ ਜ਼ਿਲੇ ਤੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕੋਲੋਂ 1,42,91000 ਦਾ ਕੈਸ਼ ਬਰਾਮਦ ਹੋਇਆ ਹੈ। ਬਰਾਮਦ ਨੋਟਾਂ ‘ਚ 86 ਲੱਖ ਰੁਪਏ ਦੇ ਨਵੇਂ ਨੋਟ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇ ਕੋਲੋਂ ਪੁਲਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਸ ਗ੍ਰਿਫਤਾਰ ਕੀਤੇ ਗਏ ਇਨ੍ਹਾਂ 8 ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਨਾਲ ਪੁਲਸ ਵੀ ਹੈਰਾਨ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਇੰਨੀ ਵੱਡੀ ਮਾਤਰਾ ‘ਚ ਨਵੀਂ ਕਰੰਸੀ ਕਿੱਥੋਂ ਆਈ। ਨੋਟਬੰਦੀ ਦੇ ਬਾਵਜੂਦ ਪੂਰੇ ਦੇਸ਼ ‘ਚ ਨਵੀਂ ਕਰੰਸੀ ਦੀ ਕਮੀ ਹੈ। ਏ. ਟੀ. ਐੱਮ. ‘ਚੋਂ ਇਕ ਦਿਨ ‘ਚ 2 ਹਜ਼ਾਰ ਹੀ ਨਿਕਾਲੇ ਜਾ ਸਕਦੇ ਹਨ। ਅਜਿਹੇ ‘ਚ ਇਨ੍ਹਾਂ ਲੋਕਾਂ ਦੇ ਕੋਲੋਂ ਇੰਨੀ ਵੱਡੀ ਮਾਤਰਾ ‘ਚ ਨਵੀਂ ਕਰੰਸੀ ਮਿਲਣੀ ਸਰਕਾਰ ਦੀ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਰਹੀ ਹੈ।

LEAVE A REPLY