4ਅੰਮ੍ਰਿਤਸਰ\ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ‘ਹਾਰਟ ਆਫ ਏਸ਼ੀਆਂ’ ਸਮੇਲਨ ਲਈ ਪੁੱਜੇ। ਇਸ ਦੌਰਾਨ ਮੋਦੀ  ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਦੇ ਲੰਗਰ ਹਾਲ ‘ਚ ਗਏ ਅਤੇ ਹੈਰੀਟੇਜ਼ ਵਾਕ ਕੀਤੀ। ਇਸ ‘ਚ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਮੋਦੀ ਵਲੋਂ ਪਹਿਲਾਂ ਤੈਅ ਨਹੀਂ ਕੀਤਾ ਗਿਆ ਸੀ ਅਤੇ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਸੂਤਰਾਂ ਮੁਤਾਬਕ ਮੋਦੀ ਨੇ ਪਹਿਲਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਬਾਰੇ ਹੀ ਤੈਅ ਕੀਤਾ ਸੀ। ਦਰਬਾਰ ਸਾਹਿਬ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅਚਾਨਕ ਹੀ ਇਹ ਤੈਅ ਕਰ ਲਿਆ ਕਿ ਉਹ ਹੈਰੀਟੇਜ਼ ਵਾਕ ਕਰਨਗੇ ਅਤੇ ਗੁਰੂ ਘਰ ਦੇ ਲੰਗਰ ਹਾਲ ‘ਚ ਜਾ ਕੇ ਸੇਵਾ ਕਰਨਗੇ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਮੋਦੀ ਵਲੋਂ ਅਚਾਨਕ ਹੈਰੀਟੇਜ਼ ਵਾਕ ਕਰਨਾ ਅਤੇ ਲੰਗਰ ਹਾਲ ‘ਚ ਜਾਣ ਬਾਰੇ ਪਹਿਲਾਂ ਤੋਂ ਕੋਈ ਵੀ ਯੋਜਨਾ ਨਹੀਂ ਬਣਾਈ ਗਈ ਸੀ, ਜਿਸ ਦੌਰਾਨ ਸੁਰੱਖਿਆਂ ਕਰਮਚਾਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਥੇ ਮੌਜੂਦ ਲੋਕਾਂ ਨੂੰ ਵੀ ਇਹ ਦੇਖ ਕੇ ਕਾਫੀ ਹੈਰਾਨੀ ਹੋਈ। ਇਸ ਦੌਰਾਨ ਮੋਦੀ ਨੇ ਗੁਰੂ ਘਰ ਦੇ ਲੰਗਰ ਹਾਲ ‘ਚ ਜਾ ਕੇ ਸੰਗਤਾਂ ਨੂੰ ਗੁਰੂ ਘਰ ਦਾ ਲੰਗਰ ਛਕਾਇਆ।

LEAVE A REPLY