5ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੁੱਦ ਨੂੰ ‘ਫਕੀਰ’ ਕਹਿਣ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਫਕੀਰ ਆਪਣੀ ਫਕੀਰੀ ਦਾ ‘ਜ਼ਿਕਰ’ ਨਹੀਂ ‘ਫਿਕਰ’ ਕਰਦੇ ਹਨ। ਲਾਲੂ ਨੇ ਮਾਈਕਰੋ ਬਲੌਗ ਸਾਇਟ ਟਵਿੱਟਰ ‘ਤੇ ਕਿਹਾ ਕਿ ਕੀ ਕਦੀ ਕਿਸੇ ਫਕੀਰ ਨੇ ਇਹ ਕਿਹਾ ਹੈ ਕਿ, ਵਪਾਰ ਮੇਰੇ ਖੂਨ ‘ਚ ਹੈ? ਫਕੀਰੀ ਅਤੇ ਵਪਾਰ ਨਾਲ-ਨਾਲ? ਫਕੀਰ ਆਪਣੀ ਫਕੀਰੀ ਦਾ ‘ਜ਼ਿਕਰ’ ਨਹੀਂ ‘ਫਿਰਕ’ ਕਰਦੇ ਹਨ। ਇਕ ਹੋਰ ਟਵੀਟ ‘ਚ ਲਾਲੂ ਨੇ ਝਾਰਖੰਡ ਦੀ ਰਘੁਵਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਕਿ ਝਾਰਖੰਡ ਦੇ ਮੁੱਖ ਮੰਤਰੀ ਦੇ ਖੇਤਰ ‘ਚ ਦਿਨ-ਦਿਹਾੜੇ ਅਦਾਲਤ ਕੰਪਲੈਕਸ ‘ਚ ਗੋਲੀਆਂ ਚੱਲੀਆਂ, ਇਕ ਹੱਤਿਆ ਹੋਈ। ਫਿਰ ਅਗਲੇ ਦਿਨ ਦਨਾਦਨ ਗੋਲੀਆਂ ਚੱਲੀਆਂ। ਮੀਡੀਆ ਚੁੱਪ ਕਿਉਂਕੀ ਭਾਜਪਾ ਸਰਕਾਰ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਨੇ ਸ਼ਨੀਵਾਰ ਨੂੰ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪਰਿਵਰਤਨ (ਬਦਲਾਅ) ਰੈਲੀ ਨੂੰ ਸੰਬੋਧਨ ਕਰਦੇ ਹੋਏ ਭ੍ਰਿਸ਼ਟਾਚਾਰੀਆਂ ਨੂੰ ਸਿੱਧੀ ਚੁਨੌਤੀ ਦਿੰਦੇ ਹੋਏ ਕਿਹਾ ਸੀ ਉਹ (ਭ੍ਰਿਸ਼ਟਾਚਾਰ ‘ਚ ਸ਼ਾਮਲ ਲੋਕ) ਉਨ੍ਹਾਂ ਦਾ ਕੀ ਵਿਗਾੜ ਲੈਣਗੇ। ਉਹ ਤਾਂ ਫਕੀਰ ਆਦਮੀ ਹਨ, ਫਿਰ ਝੋਲਾ ਲੈ ਕੇ ਚੱਲ ਪੈਣਗੇ। ਉਨ੍ਹਾਂ ਨੇ ਇਥੋ ਤੱਕ ਕਿਹਾ ਕਿ ਫਕੀਰੀ ਨੇ ਹੀ ਉਨ੍ਹਾਂ ਨੂੰ ਗਰੀਬਾਂ ਲਈ ਲੜਨ ਦੀ ਤਾਕਤ ਦਿੱਤੀ ਹੈ।

LEAVE A REPLY