ਚੰਡੀਗਡ਼- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਵਾਸੀ ਵਿੰਗ ਦਾ ਐਲਾਨ ਕਰ ਦਿੱਤਾ। ਸ.ਬਾਦਲ ਨੇ ਸ਼੍ਰੀ ਆਰ.ਸੀ.ਯਾਦਵ ਨੂੰ ਪ੍ਰਵਾਸੀ ਵਿੰਗ ਦਾ ਮੁਡ਼ ਤੋਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੀ ਆਰ.ਸੀ ਯਾਦਵ ਜਿਹਡ਼ੇ ਕਿ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਵੀ ਹਨ ਉਹਨਾਂ ਨੂੰ ਮੁਡ਼ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਵਾਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸ਼੍ਰੀ ਮਹੇਸ਼ ਵਰਮਾ ਅੰਮ੍ਰਿਤਸਰ ਨੂੰ ਮਾਝਾ ਜੋਨ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਸ਼੍ਰੀ ਕੌਸ਼ਲ ਵਰਮਾ ਮੰਡੀ ਗੋਬਿੰਦਗਡ਼ ਇਸ ਵਿੰਗ ਦੇ ਸਕੱਤਰ ਜਨਰਲ ਹੋਣਗੇ ਅਤੇ ਬੀਬੀ ਪੂਨਮ ਮਿਸ਼ਰਾ ਇਸ ਵਿੰਗ ਦੇ ਜਨਰਲ ਸਕੱਤਰ ਹੋਣਗੇ। ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਪ੍ਰਵਾਸੀ ਵਿੰਗ ਦੇ ਜਿਹਡ਼ੇ ਸੀਨੀਅਰ ਆਗੂ ਜਿਲਾਵਾਰ ਪ੍ਰਧਾਨ ਹੋਣਗੇ ਉਹਨਾਂ ਵਿੱਚ ਸ਼੍ਰੀ ਕਮਲ ਕੁਮਾਰ ਬੰਗਾਲੀ ਸਰਪੰਚ ਜਿਲਾ ਅੰਮ੍ਰਿਤਸਰ, ਸ਼੍ਰੀ ਧਰਮੇਂਦਰ ਚੌਹਾਨ ਜਿਲਾ ਬਠਿੰਡਾ, ਸ਼੍ਰੀ ਸੁਭਾਸ਼ ਵਰਮਾ ਜਿਲਾ ਫਤਿਹਗਡ਼ ਸਾਹਿਬ, ਸ਼੍ਰੀ ਦਿਨੇਸ਼ ਕੁਮਾਰ ਜਿਲਾ ਕਪੂਰਥਲਾ, ਸ਼੍ਰੀ ਵਰਿੰਦਰ ਸ਼ਰਮਾ ਜਿਲਾ ਜਲੰਧਰ, ਸ਼੍ਰੀ ਚੰਦਰ ਭਾਨ ਚੌਹਾਨ ਜਿਲਾ ਲੁਧਿਆਣਾ, ਸ਼੍ਰੀ ਸੋਹਨ ਭਾਰਦਵਾਜ ਜਿਲਾ ਖੰਨਾ, ਸ਼੍ਰੀ ਜੈ ਪ੍ਰਕਾਸ਼ ਯਾਦਵ ਜਿਲਾ ਪਟਿਆਲਾ, ਸ਼੍ਰੀ ਜਰਨੈਲ ਸਿੰਘ ਯਾਦਵ ਜਿਲਾ ਪਟਿਆਲਾ (ਦਿਹਾਤੀ) ਅਤੇ ਸ਼੍ਰੀ ਪ੍ਰਮੋਦ ਮਿਸ਼ਰਾ ਜਿਲਾ ਮੋਹਾਲੀ ਦੇ ਪ੍ਰਧਾਨ ਹੋਣਗੇ।