ਸੰਘਣੀ ਧੁੰਦ ਕਾਰਨ ਟ੍ਰੇਨਾਂ ਤੇ ਹਵਾਈ ਸੇਵਾਵਾਂ ਹੋਈਆਂ ਪ੍ਰਭਾਵਿਤ

6ਨਵੀਂ ਦਿੱਲੀ  : ਉਤਰ ਭਾਰਤ ਦੇ ਕਈ ਹਿੱਸਿਆਂ ਵਿਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ| ਧੁੰਦ ਕਾਰਨ ਪੰਜਾਬ, ਹਰਿਆਣਾ, ਦਿੱਲੀ ਤੇ ਉਤਰ ਪ੍ਰਦੇਸ ਵਿਚ ਹਵਾਈ, ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ| ਕਈ ਥਾਵਾਂ ਤੇ ਵਿਜੀਬਿਲਟੀ 50 ਮੀਟਰ ਤੋਂ ਵੀ ਘੱਟ ਰਹਿ ਗਈ ਸੀ|
ਇਸ ਤੋਂ ਇਲਾਵਾ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ 26 ਉਡਾਣਾਂ ਵਿਚ ਦੇਰੀ ਹੋਈ ਜਾਂ ਉਹਨਾਂ ਦੀ ਦਿਸਾ ਬਦਲੀ ਗਈ| ਤਿੰਨ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ| ਜਦੋਂ ਕਿ 25 ਤੋਂ ਜਿਆਦਾ ਟ੍ਰੇਨਾਂ ਦੇਰੀ ਨਾਲ ਚੱਲੀਆਂ|

LEAVE A REPLY