ਪੈਟਰੋਲ ਪੰਪਾਂ ‘ਤੇ ਅੱਜ ਰਾਤ ਤੱਕ ਹੀ ਚੱਲ ਸਕਣਗੇ 500 ਦੇ ਪੁਰਾਣੇ ਨੋਟ

4ਨਵੀਂ ਦਿੱਲੀ : ਪੈਟਰੋਲ ਪੰਪਾਂ ਅਤੇ ਹਵਾਈ ਅੱਡਿਆਂ ਤੇ 500 ਰੁਪਏ ਦੇ ਪੁਰਾਣੇ ਨੋਟ ਸਿਰਫ ਅੱਜ ਰਾਤ ਤੱਕ ਹੀ ਚੱਲ ਸਕਣਗੇ| ਇਸ ਸਬੰਧੀ ਸਰਕਾਰ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਸੀਮਾ ਪਹਿਲਾਂ 15 ਦਸੰਬਰ ਸੀ, ਜਿਸ ਨੂੰ ਘਟਾ ਕੇ 2 ਦਸੰਬਰ ਕੀਤਾ ਗਿਆ ਹੈ| 3 ਦਸੰਬਰ ਤੋਂ ਪੈਟਰੋਲ ਪੰਪਾਂ ਤੇ 500 ਦੇ ਪੁਰਾਣੇ ਨੋਟ ਨਹੀਂ ਲਏ ਜਾਣਗੇ| ਇਸ ਤੋਂ ਇਲਾਵਾ ਤਿੰਨ ਦਸੰਬਰ ਤੋਂ ਹਵਾਈ ਜਹਾਜਾਂ ਦੀ ਪੁਰਾਣੇ ਨੋਟਾਂ ਦੁਆਰਾ ਟਿਕਟ ਵੀ ਨਹੀਂ ਖਰੀਦੀ ਜਾ ਸਕੇਗੀ| ਇਸ ਦੇ ਨਾਲ ਹੀ ਰਾਸਟਰੀ ਰਾਜ ਮਾਰਗਾਂ ਤੇ ਟੋਲ ਭੁਗਤਾਨ ਤੇ ਵੀ 3 ਦਸੰਬਰ ਤੋਂ ਪੰਜ ਸੌ ਦੇ ਪੁਰਾਣੇ ਨੋਟ ਸਵੀਕਾਰ ਨਹੀਂ ਕੀਤੇ ਜਾ ਸਕਣਗੇ|

LEAVE A REPLY