ਅੱਜ ਗੋਆ ‘ਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋ ਰਹੀ ਹੈ ਯੁਵਰਾਜ ਤੇ ਹੇਜ਼ਲ ਦੀ ਸ਼ਾਦੀ

2ਪਣਜੀ : ਕ੍ਰਿਕਟਰ ਯੁਵਰਾਜ ਸਿੰਘ ਤੇ ਅਭਿਨੇਤਰੀ ਹੇਜ਼ਲ ਕੀਚ ਬੀਤੀ 30 ਨਵੰਬਰ ਨੂੰ ਸਿੱਖ ਰੀਤੀ ਰਿਵਾਜਾਂ ਨਾਲ ਵਿਆਹ ਬੰਧਨ ਵਿਚ ਬੱਝ ਗਏ ਸਨ ਅਤੇ ਅੱਜ ਇਹ ਜੋੜੀ ਹਿੰਦੂ ਰੀਤੀ ਰਿਵਾਜਾਂ ਨਾਲ ਗੋਆ ਵਿਖੇ ਫੇਰੇ ਲਵੇਗੀ| ਗੋਆ ਦੇ ਇਕ ਹੋਟਲ ਵਿਚ ਇਸ ਜੋੜੀ ਦੇ 5 ਵਜੇ ਤੱਕ ਫੇਰੇ ਹੋਣਗੇ, ਉਸ ਤੋਂ ਬਾਅਦ ਸ਼ਾਮ 7 ਵਜੇ ਪਾਰਟੀ ਹੋਵੇਗੀ, ਜਿਸ ਵਿਚ ਬਾਲੀਵੁੱਡ ਸਟਾਰ ਤੋਂ ਇਲਾਵਾ ਕ੍ਰਿਕਟਰ ਵੀ ਸ਼ਾਮਿਲ ਹੋਣਗੇ| ਇਸਤੋਂ ਇਲਾਵਾ 7 ਦਸੰਬਰ ਨੂੰ ਰਿਸੈਪਸ਼ਨ ਰੱਖੀ ਗਈ ਹੈ, ਜਿਸ ਵਿਚ ਵੀ ਕਈ ਹਸਤੀਆਂ ਸ਼ਿਰਕਤ ਕਰਨਗੀਆਂ|

LEAVE A REPLY