4ਜੰਮੂ: ਕਸ਼ਮੀਰ ਦੇ ਨਰਗੋਟਾ ‘ਚ ਕੱਲ੍ਹ ਹੋਏ ਅੱਤਵਾਦੀ ਹਮਲੇ ਦੌਰਾਨ ਫੌਜ ਦੇ 7 ਜਵਾਨ ਸ਼ਹੀਦ ਹੋਏ ਹਨ। ਇਸ ਦੌਰਾਨ ਫੌਜ ਨੇ 3 ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਣ ਵਾਲੇ 7 ਜਵਾਨਾਂ ‘ਚੋਂ ਇੱਕ ਸੁਖਰਾਜ ਸਿੰਘ ਪੰਜਾਬ ਦੇ ਬਟਾਲਾ ਦਾ ਰਹਿਣ ਵਾਲਾ ਸੀ। ਸੁਖਰਾਜ ਦੀ ਸ਼ਹਾਦਤ ਤੋਂ ਬਾਅਦ ਪੂਰੇ ਬਟਾਲੇ ‘ਚ ਸੋਗ ਦਾ ਮਹੌਲ ਹੈ। ਪਰ ਨਾਲ ਹੀ ਸ਼ਹੀਦ ਦੇ ਪਰਿਵਾਰ ਸਮੇਤ ਪੂਰਾ ਸ਼ਹਿਰ ਉਸ ‘ਤੇ ਗਰਵ ਕਰ ਰਿਹਾ ਹੈ।
ਨਗਰੋਟਾ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਣ ਵਾਲੇ ਬਟਾਲਾ ਦੇ ਹੌਲਦਾਰ ਸੁਖਰਾਜ ਸਿੰਘ 13 ਸਾਲ ਪਹਿਲਾਂ ਫੌਜ ‘ਚ ਭਰਤੀ ਹੋਏ ਸਨ। ਸੁਖਰਾਜ ਦੀ ਇੱਥੇ ਤਾਇਨਾਤੀ ਕੁੱਝ ਸਮਾਂ ਪਹਿਲਾਂ ਹੀ ਹੋਈ ਸੀ। ਉਸ ਦੇ ਪਿਤਾ ਵੀ ਫੌਜ ‘ਚ ਸਨ। ਸੁਖਰਾਜ ਦੀ ਮਾਤਾ ਸਵਰਨਜੀਤ ਕੌਰ ਮੁਤਾਬਕ ਸੁਖਰਾਜ ਦੀ ਛੁੱਟੀ ਮਨਜੂਰ ਹੋ ਚੁੱਕੀ ਸੀ। ਉਹ ਇੱਕ ਦਿਨ ਬਾਅਦ ਘਰ ਪਰਤਣ ਵਾਲਾ ਸੀ। ਪਰ ਕੱਲ੍ਹ ਉਸ ਦੀ ਸ਼ਹਾਦਤ ਦੀ ਖਬਰ ਆ ਗਈ।
ਸੁਖਰਾਜ ਆਪਣੇ ਪਿੱਛੇ ਪਤਨੀ ਤੇ 2 ਮਾਸੂਮ ਬੱਚੇ ਛੱਡ ਗਿਆ ਹੈ। ਸ਼ਹੀਦ ਨੂੰ ਆਪਣੀ ਕੁੱਖੋਂ ਜਨਮ ਦੇਣ ਵਾਲੀ ਮਾਂ ਤੋਂ ਵੱਡਾ ਦੁੱਖ ਸ਼ਾਇਦ ਹੀ ਕਿਸੇ ਨੂੰ ਹੋਵੇ ਪਰ ਇਸ ਮਾਂ ਨੂੰ ਪੁੱਤ ਦੀ ਕੁਰਬਾਨੀ ‘ਤੇ ਗਰਵ ਵੀ ਹੈ।

LEAVE A REPLY