sucha-singh-chhotepur11ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਮੁਖੀ ਸੁੱਚਾ ਸਿੰਘ ਛੋਟੇਪੁਰ ਵੱਲੋਂ 15 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਪਾਰਟੀ ਨੇ ਹੁਣ ਤੱਕ 30 ਉਮੀਦਵਾਰ ਐਲਾਨ ਦਿੱਤੇ ਹਨ।
ਦੂਜੀ ਸੂਚੀ ਮੁਤਾਬਕ ਪਠਾਨਕੋਟ ਤੋਂ ਅਸ਼ੋਕ ਡੋਗਰਾ, ਜਡਿੰਆਲਾ ਤੋਂ ਦਲੀਪ ਸਿੰਘ, ਅੰਮ੍ਰਿਤਸਰ ਈਸਟ ਤੋਂ ਨਰਿੰਦਰ ਵਾਲੀਆ, ਨਕੋਦਰ ਤੋਂ ਗੁਰਮੇਲ ਸਿੰਘ, ਸ਼ਾਹਕੋਟ ਤੋਂ ਹਰਸ਼ਦੀਪ ਸਿੰਘ, ਜਲੰਧਰ ਨਾਰਥ ਤੋਂ ਨਰੇਸ਼ ਗੁਪਤਾ, ਟਾਂਡਾ ਉੜਮੜ ਤੋਂ ਵਰਿੰਦਰ ਸਿੰਘ, ਗੜਸ਼ੰਕਰ ਤੋਂ ਸੁਰਜੀਤ ਸਿੰਘ ਰੰਧਾਵਾ, ਚਮਕੌਰ ਸਾਹਿਬ ਤੋਂ ਪਰਮਿੰਦਰ ਕੌਰ, ਲੁਧਿਆਣਾ ਵੈਸਟ ਤੋਂ ਬਲਕੌਰ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਗਿੱਲ (ਐਸ.ਸੀ.) ਤੋਂ ਸੁਖਪ੍ਰੀਤ ਸਿੰਘ, ਪਾਇਲ (ਐਸ.ਸੀ.) ਤੋਂ ਕੈਪਟਨ ਰਾਮਪਾਲ ਸਿੰਘ, ਬਠਿੰਡਾ ਅਰਬਨ ਤੋਂ ਜਤਿੰਦਰ ਰਾਏ ਖੱਟਰ, ਮਹਿਲ ਕਲਾਂ ਤੋਂ ਗੁਰਜੀਤ ਸਿੰਘ ਫੌਜੀ ਤੇ ਸ਼ਤਰਾਣਾ ਤੋਂ ਸੁਖਦੇਵ ਵਰਤੀਆ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾ ਛੋਟੇਪੁਰ ਵੱਲੋਂ 9 ਨਵੰਬਰ ਨੂੰ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ।

LEAVE A REPLY