5ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਖਿਲਾਫ ਲੱਗੇ ਨਸ਼ਾਖੋਰੀ, ਭ੍ਰਿਸ਼ਟਾਚਾਰ ਤੇ ਅੰਤਰ ਰਾਸ਼ਟਰੀ ਅਪਰਾਧਾਂ ਦੇ ਗੰਭੀਰ ਅਪਰਾਧਾਂ ਦੇ ਮਾਮਲੇ ‘ਚ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਤੋਂ ਆਪ ਤੇ ਇਸਦੇ ਆਗੂਆਂ ਖਿਲਾਫ ਲੱਗੇ ਦੋਸ਼ਾਂ ‘ਤੇ ਨੋਟਿਸ ਲੈਣ ਅਤੇ ਇਨ੍ਹਾਂ ‘ਤੇ ਆਉਂਦਆਂ ਪੰਜਾਬ ਵਿਧਾਨ ਸਭਾ ਚੋਣਾਂ ਲਡ਼ਨ ਉਪਰ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਆਪ ਨਾਲ ਜੁਡ਼ੇ ਤਾਜ਼ਾ ਵਿਵਾਦ ਬਾਰੇ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ, ਜਿਸ ‘ਚ ਕੇਜਰੀਵਾਲ ਸਮੇਤ ਹੋਰ ਪਾਰਟੀ ਆਗੂਆਂ ਖਿਲਾਫ ਗੰਭੀਰ ਦੋਸ਼ ਲੱਗੇ ਹਨ, ਉਨ੍ਹਾਂ ਨੇ ਕਿਹਾ ਕਿ ਨਾ ਸਿਰਫ ਚੋਣਾਂ ਦਾ ਸਾਹਮਣਾ ਕਰ ਹੇ ਪੰਜਾਬ, ਸਗੋਂ ਗੋਆ ‘ਚ ਵੀ ਆਪ ਆਗੂਆਂ ਤੇ ਵਰਕਰਾਂ ਦਾ ਕੇਜਰੀਵਾਲ ਦੀ ਅਗਵਾਈ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ।
ਬੁੱਧਵਾਰ ਨੂੰ ਪਾਰਟੀ ਦੇ ਜ਼ੀਰਾ ਤੋਂ ਜੋਨਲ ਇੰਚਾਰਜ਼ ਦੀ ਅਗਵਾਈ ਹੇਠ 35 ਆਪ ਵਰਕਰਾਂ ਨੇ ਕੇਜਰੀਵਾਲ ਨੂੰ 48 ਘੰਟੇ ਦਾ ਅਲਟੀਮੇਟਮ ਦਿੰਦਿਆਂ ਪੰਜਾਬ ‘ਚੋਂ ਇਕੱਠੇ ਕੀਤੇ ਗਏ ਫੰਡਾਂ ਦੀ ਖਰਚਿਆਂ ਸਮੇਤ ਜਾਣਕਾਰੀ ਦੇਣ ਨੂੰ ਕਿਹਾ ਹੈ। ਜਿਨ੍ਹਾਂ ਨੇ ਪੰਜਾਬ ਤੋਂ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਦੀ ਅਗਵਾਈ ਵਾਲੀ ਦਿੱਲੀ ਦੀ ਟੀਮ ਨੂੰ ਹਟਾਏ ਜਾਣ ਦੀ ਮੰਗ ਕਰਦਿਆਂ, ਦੋਸ਼ ਲਗਾਇਆ ਹੈ ਕਿ ਪਾਰਟੀ ਵੱਲੋਂ ਪੰਜਾਬ ਚੋਣਾਂ ਲਈ 59 ਦਾਗੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।
ਇਨ੍ਹਾਂ ਦੋਸ਼ਾਂ ‘ਤੇ ਸਖ਼ਤ ਨੋਟਿਸ ਲੈਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਦੇ ਅੰਦਰ ਘੁਟਾਲਾ ਗਹਿਰਾਇਆ ਹੋਇਆ ਹੈ, ਜਿਸਦਾ ਖੁਦ ਕੇਜਰੀਵਾਲ ਇਕ ਅਭਿੰਨ ਅੰਗ ਹਨ। ਅਜਿਹੇ ਅਨਸਰਾਂ ਨੂੰ ਪੰਜਾਬ ਦੀਆਂ ਚੋਣਾਂ ਦਾ ਮਾਹੌਲ ਬਿਗਾਡ਼ਨ ਦੀ ਇਜ਼ਾਜਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਨੇ ਆਪ ਦੇ ਐਨ.ਆਰ.ਆਈ ਵਿੰਗ ਤੇ ਫੰਡ-ਰੇਜਿੰਗ (ਹੁਸ਼ਿਆਰਪੁਰ) ਦੇ ਕੋਆਰਡੀਨੇਟਰ ਵੀਰੇਂਦਰ ਸਿੰਘ ਪਰਿਹਾਰ ਵੱਲੋਂ ਕੇਜਰੀਵਾਲ ਨੂੰ ਲਿੱਖੀ ਖੁੱਲ੍ਹੀ ਚਿੱਠੀ ਦਾ ਵੀ ਜ਼ਿਕਰ ਕੀਤਾ ਹੈ, ਜਿਸਨੇ ਕਿਹਾ ਹੈ ਕਿ ਪੰਜਾਬ ਤੋਂ 200 ਕਰੋਡ਼ ਰੁਪਇਆਂ ਦੀ ਭਾਰੀ ਰਕਮ ਇਕੱਠੀ ਕੀਤੀ ਗਈ ਸੀ, ਜਿਸ ‘ਚ ਜ਼ਿਆਦਾਤਰ ਗੈਰ ਕਾਨੂੰਨੀ ਰਾਸ਼ੀ ਦਾ ਹਿੱਸਾ ਹੈ, ਜਿਹਡ਼ੀ 2 ਕਰੋਡ਼ ਰੁਪਏ ਪ੍ਰਤੀ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ ਪਾਰਟੀ ਆਗੂਆਂ ਤੋਂ ਲਈ ਗਈ ਸੀ।
ਕੇਜਰੀਵਾਲ ਉਪਰ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਦੋਸ਼ ਲਗਾਉਂਦੇ ਹੋਏ ਪਰਿਹਾਰ ਨੇ ਕਿਹਾ ਹੈ ਕਿ ਅਫਸੋਸਜਨਕ ਹੈ ਕਿ ਉਹ ਪੰਜਾਬ ਨੂੰ ਇਕ ਮਹੀਨੇ ਅੰਦਰ ਨਸ਼ਾ ਮੁਕਤ ਕਰਨ ਦਾ ਵਾਅਦਾ ਕਰ ਰਹੇ ਹਨ, ਜਦਕਿ ਪੰਜਾਬ ‘ਚ ਭੇਜੇ ਗਏ ਉਨ੍ਹਾਂ ਦੇ ਅਬਜਰਵਰ ਅਫੀਮ ਤੋਂ ਪੀਡ਼ਤ ਤੇ ਸ਼ਰਾਬੀ ਹਨ। ਉਨ੍ਹਾਂ ਨੇ ਕੇਜਰੀਵਾਲ ਉਪਰ ਅਮਰੀਕਾ, ਕਨੇਡਾ ਤੇ ਹੋਰ ਦੇਸ਼ਾਂ ਤੋਂ ਇਕੱਠੇ ਕੀਤੇ ਮਿਲਿਅਨਾਂ ਡਾਲਰ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਲਿਆ ਕੇ ਅੰਤਰ ਰਾਸ਼ਟਰੀ ਅਪਰਾਧ ਕਰਨ ਦਾ ਵੀ ਦੋਸ਼ ਲਗਾਇਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਉਪਰ ਲੱਗੇ ਅਜਿਹੇ ਦੋਸ਼ ਕੋਈ ਨਵੇਂ ਨਹੀਂ ਹਨ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਕ ਸਰਕਾਰੀ ਅਫਸਰ ਹੋਣ ਦੇ ਬਾਵਜੂਦ ਉਹ ਦਿੱਲੀ ‘ਚ ਇਕ ਐਨ.ਜੀ.ਓ ਚਲਾ ਰਹੇ ਸਨ ਅਤੇ ਸਿੱਧੇ ਤੌਰ ‘ਤੇ ਅਮਰੀਕਾ ਦੀ ਫੋਰਡ ਫਾਉਂਡੇਸ਼ਨ ਤੋਂ ਫੰਡ ਪ੍ਰਾਪਤ ਕਰ ਰਹੇ ਸਨ, ਜਿਸ ਸੰਸਥਾ ਨੂੰ ਸੀ.ਆਈ.ਏ ਤੋਂ ਫੰਡ ਮਿਲਦਾ ਹੈ। ਉਨ੍ਹਾਂ ਦੀ ਐਨ.ਜੀ.ਓ ਵੱਲੋਂ ਹਾਸਿਲ ਕੀਤੇ ਗਏ ਪੈਸੇ ਭਾਰਤ ਸਰਕਾਰ ਰਾਹੀਂ ਨਹੀਂ ਮੰਗਵਾਏ ਗਏ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜੀਰਵਾਲ ਦੇ ਸੱਤਾ ‘ਚ ਆਉਣ ‘ਤੇ ਪੰਜਾਬ ਨੂੰ ਇਕ ਮਹੀਨੇ ਅੰਦਰ ਨਸ਼ਾ ਮੁਕਤ ਬਣਾਉਣ ਸਬੰਧੀ ਵੱਡੇ ਵੱਡੇ ਦਾਅਵਿਆਂ ਵਿਚਾਲੇ ਤਾਜ਼ਾ ਖੁਲਾਸਾ ਬਿਆਨ ਕਰਦਾ ਹੈ ਕਿ ਆਪ ਨੈਤਿਕ ਤੇ ਸਿਧਾਂਤਿਕ ਪੱਧਰ ‘ਤੇ ਕਿੰਨਾ ਹੇਠਾਂ ਡਿੱਗ ਚੁੱਕੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਪਰਿਹਾਰ ਦੇ ਨਸ਼ਿਆਂ ਸਬੰਧੀ ਦੋਸ਼ਾਂ ਸਮੇਤ ਇਹ ਸਾਰੇ ਦੋਸ਼ ਸੱਚੇ ਹਨ, ਜਿਨ੍ਹਾਂ ਬਾਰੇ ਵੀਡੀਓ, ਫੋਟੋਆਂ ਆਦਿ ਰਾਹੀਂ ਦਾਅਵਾ ਕੀਤਾ ਗਿਆ ਹੈ, ਤਾਂ ਮਾਮਲੇ ਦੀ ਡੂੰਘਾਈ ਨਾਲ ਤੇ ਸੁਤੰਤਰਤਾਪੂਰਵਕ ਜਾਂਚ ਹੋਣੀ ਚਾਹੀਦੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ‘ਚ ਬੀਤੇ ਕੁਝ ਮਹੀਨਿਆਂ ਦੌਰਾਨ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ ਦੇ ਰੂਪ ‘ਚ ਘਪਲੇ ਹੋਏ ਹਨ। ਇਸ ਪਾਰਟੀ ਦੇ ਦੋ ਆਗੂਆਂ ਨੇ ਹਾਲੇ ‘ਚ ਉਨ੍ਹਾਂ ਤੋਂ ਚੋਣਾਂ ਲਈ ਟਿਕਟਾਂ ਦੇਣ ਵਾਸਤੇ ਰਿਸ਼ਵਤ ਮੰਗੇ ਜਾਣ ਦੇ ਦੋਸ਼ ਲਗਾਏ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਭੋਆ ਤੋਂ ਵਿਨੋਦ ਕੁਮਾਰ ਨੇ ਆਪ ਆਗੂਆਂ ਸੰਜੈ ਕੁਮਾਰ ਤੇ ਦੁਰਗੇਸ਼ ਪਾਠਕ ‘ਤੇ ਇਹ ਕਹਿੰਦਿਆਂ ਉਨ੍ਹਾਂ ਤੋਂ ਇਕ ਕਰੋਡ਼ ਰੁਪਏ ਮੰਗਣ ਦੇ ਦੋਸ਼ ਲਗਾਏ ਸਨ ਕਿ ਲੋਕ 2 ਕਰੋਡ਼ ਰੁਪਏ ਵੀ ਦੇਣ ਨੂੰ ਤਿਆਰ ਹਨ। ਜਿਨ੍ਹਾਂ ਤੱਥਾਂ ਨੂੰ ਪਰਿਹਾਰ ਦੇ ਦੋਸ਼ਾਂ ਨੇ ਪੱਕਾ ਕਰ ਦਿੱਤਾ ਹੈ।
ਧਰਮਕੋਟ ਤੋਂ ਇਕ ਆਪ ਆਗੂ ਰਣਜੋਤ ਸਿੰਘ ਸਰਾਂ ਨੇ ਵੀ ਆਪ ਅਗਵਾਈ ਖਿਲਾਫ ਇਸੇ ਤਰ੍ਹਾਂ ਦੇ ਦੋਸ਼ ਲਗਾਏ ਸਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਹੁਣ ਕੋਈ ਸ਼ੱਕ ਨਹੀਂ ਹੈ ਕਿ ਆਪ ਦੀ ਪੰਜਾਬ ‘ਚ ਪੂਰੀ ਚੋਣ ਪ੍ਰੀਕ੍ਰਿਆ ਦਾ ਉਦੇਸ਼ ਪੈਸੇ ਬਣਾਉਣਾ ਹੈ, ਜਿਸਦੇ ਆਗੂ ਟਿਕਟਾਂ ਦੀਆਂ ਚਾਹਵਾਨ ਔਰਤਾਂ ਨਾਲ ਸੈਕਸ ਦੀ ਮੰਗ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਦੂਜੇ ਸੂਬਿਆਂ ਦੀਆਂ ਯੂਨਿਟਾਂ ‘ਚ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਆਪ ਅਗਵਾਈ ਵਿਰੁੱਧ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਾ ਵੀ ਜ਼ਿਕਰ ਕੀਤਾ ਹੈ, ਜਿਸ ਮਾਮਲੇ ‘ਚ ਖਾਸ ਕਰਕੇ ਗੋਆ ਸੂਬੇ ‘ਚ ਔਰਤਾਂ ਦੀ ਕੋਆਰਡੀਨੇਟਰ ਆਸ਼ਮਾ ਸਇਅਦ ਨੇ ਦੋਸ਼ ਲਗਾਏ ਹਨ, ਜਿਹਡ਼ੀ ਆਪ ਨੂੰ ਵੱਡੀ ਧੋਖਾਧਡ਼ੀ ਕਰਾਰ ਦਿੰਦਿਆਂ ਅਸਤੀਫਾ ਦੇ ਚੁੱਕੀ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਹਾਲੇ ਦੇ ਹਫਤਿਆਂ ਦੌਰਾਨ ਟਵਿਟਰ ‘ਤੇ ਆਪਣੇ ਝੂਠੇ ਬਿਆਨਾਂ ਤੇ ਦੋਸ਼ਾਂ ਕਾਰਨ ਕੇਜਰੀਵਾਲ ਮਜ਼ਾਕ ਦਾ ਕੇਂਦਰ ਬਣ ਚੁੱਕੇ ਹਨ। ਜਿਨ੍ਹਾਂ ਨੇ ਬੀਤੇ ਕੁਝ ਦਿਨਾਂ ‘ਚ ਆਪ ਆਗੂ ਵੱਲੋਂ ਕੀਤੇ ਗਏ ਨਿਰਾਧਾਰ ਟਵੀਟਾਂ ਦੀ ਲਡ਼ੀ ਦਾ ਜ਼ਿਕਰ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮਾਂ ਗੁਆਏ ਬਗੈਰ ਦੂਜਿਆਂ ਖਿਲਾਫ ਦੋਸ਼ ਲਗਾਉਣ ਦੀ ਬਜਾਏ, ਕੇਜਰੀਵਾਲ ਨੂੰ ਆਪਣਾ ਘਰ ਸਹੀ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਝੂਠੇ ਬਿਆਨਾਂ ਤੇ ਦਾਅਵਿਆਂ ਰਾਹੀਂ ਗੁੰਮਰਾਹ ਕਰਨਾ ਬੰਦ ਕਰਨਾ ਚਾਹੀਦਾ ਹੈ।

LEAVE A REPLY