bhagwant-maan-picਨਵੀਂ ਦਿੱਲੀ : ਕਿਰੀਟ ਸੌਮਯਾ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੰਸਦ ਦੀ ਵੀਡੀਓ ਮਾਮਲੇ ਵਿਚ ਦੋਸ਼ੀ ਪਾਇਆ ਹੈ| ਇਸ ਮਾਮਲੇ ਵਿਚ ਸਰਵਸੰਮਤੀ ਨਾਲ ਸਰਕਾਰ ਨੇ ਫੈਸਲਾ ਕੀਤਾ| ਹੁਣ ਇਸ ਮਾਮਲੇ ਵਿਚ ਭਗਵੰਤ ਮਾਨ ਨੂੰ ਸੰਕੇਤਕ ਸਜ਼ਾ ਦੇਣ ਦੀ ਸਿਫਾਰਿਸ਼ ਹੋਵੇਗੀ| ਬੁੱਧਵਾਰ ਨੂੰ ਇਹ ਕਮੇਟੀ ਸਪੀਕਰ ਨੂੰ ਆਪਣੀ ਰਿਪੋਰਟ ਸੌਂਪੇਗੀ| ਕਮੇਟੀ ਦੇ ਮੈਂਬਰਾਂ ਵਿਚੋਂ ਕੁਝ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਹਿਲਾਂ ਹੀ ਡੇਢ ਸੈਸਨ ਬਾਹਰ ਰੱਖਿਆ ਜਾ  ਚੁੱਕਾ ਹੈ, ਇਸ ਲਈ ਉਸ ਨੂੰ ਸੰਕੇਤਕ ਸਜ਼ਾ ਦੇਣ ਦਾ ਸੁਝਾਅ ਦਿੱਤਾ ਗਿਆ ਹੈ|

LEAVE A REPLY