4ਜਲੰਧਰ — ਸ਼ਿਅਦ ਜਲੰਧਰ ਸ਼ਹਿਰੀ ਜੱਥੇ ਦੇ ਪ੍ਰਧਾਨ ਗੁਰਚਰਣ ਸਿੰਘ ਚੰਨੀ ਅਤੇ ਜਲੰਧਰ ਕੈਂਟ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਵਿਚਾਲੇ ਟਕਰਾਅ ਦਿਨੋਂ ਦਿਨ ਨਵਾਂ ਮੋੜ ਲੈਂਦਾ ਜਾ ਰਿਹਾ ਹੈ। ਜਿਥੇ ਮੱਕੜ ਨੂੰ ਜਲੰਧਰ ਕੈਂਟ ਤੋਂ ਟਿਕਟ ਦੇਣ ਦੇ ਵਿਰੋਧ ‘ਚ ਚੰਨੀ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਸੂਫੀ ਪਿੰਡ ‘ਚ ਆਯੋਜਿਤ ਪ੍ਰੋਗਰਾਮ ਦਾ ਵੀ ਬਾਈਕਾਟ ਕੀਤਾ ਸੀ।
ਇਸ ਤੋਂ ਬਾਅਦ ਅੱਜ ਇਨ੍ਹਾਂ ਦੇ ਝਗੜੇ ‘ਚ ਨਵਾਂ ਮੋੜ ਇਹ ਆਇਆ ਕਿ ਮੱਕੜ ਸਮਰਥਕਾਂ ਰਾਹੀ ਸ਼ਹਿਰ ਦੇ ਕਈ ਸਥਾਨਾਂ ‘ਤੇ ਮੱਕੜ ਦੇ ਹੋਰਡਿੰਗ ਲਗਾਏ ਗਏ ਜਿਸ ‘ਚ ਉਨ੍ਹਾਂ ਨੇ ਚੰਨੀ ਦੀ ਤਸਵੀਰ ਵੀ ਲਗਾਈ। ਇਸ ਤਸਵੀਰ ਰਾਹੀ ਸਿੱਧੇ ਤੌਰ ‘ਤੇ ਇਹ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚੰਨੀ ਮੱਕੜ ਨਾਲ ਹੈ। ਜਦੋਂ ਚੰਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸਿੱਧੇ ਇਸ ਦੀ ਸੂਚਨਾ ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਤੀ। ਆਪਣੀ ਸ਼ਿਕਾਇਤ ‘ਚ ਚੰਨੀ ਨੇ ਕਿਹਾ ਕਿ ਸ਼ਹਿਰ ‘ਚ ਲਗਾਏ ਗਏ ਸਿਆਸੀ ਬੋਰਡਾਂ ‘ਚ ਉਨ੍ਹਾਂ ਦੀ ਅਨੁਮਤੀ ਤੋਂ ਬਗੈਰ ਹੀ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਬੋਰਡਾਂ ਨਾਲ ਉਨ੍ਹਾਂ ਦੀ ਸਹਿਮਤੀ ਨਹੀਂ ਹੈ ਇਸ਼ ਲਈ ਇਨ੍ਹਾਂ ਹੋਰਡਿੰਗਜ਼ ਨੂੰ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਚੰਨੀ ਦੁਆਰਾ ਇਨ੍ਹਾਂ ਬੋਰਡਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।
ਸ਼ਿਕਾਇਤ ਦੀ ਇਕ ਕਾਪੀ ਪੁਲਸ ਕਮਿਸ਼ਨਰ ਨੂੰ ਭੇਜੀ
ਸ਼ਿਕਾਇਤ ਦੀ ਇਕ-ਇਕ ਕਾਪੀ ਪੁਲਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ। ਮਾਮਲੇ ਬਾਰੇ ਸਰਬਜੀਤ ਮੱਕੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਚੰਨੀ ਦੀ ਤਸਵੀਰ ਵਾਲਾ ਕੋਈ ਬੋਰਡ ਸ਼ਹਿਰ ‘ਚ ਨਹੀਂ ਲਗਵਾਇਆ, ਇਹ ਬੋਰਡ ਅਕਾਲੀ ਦਲ ਦੇ ਵਰਕਰਾਂ ਦੁਆਰਾ ਲਗਾਏ ਗਏ ਹਨ। ਇਸ ‘ਚ ਉਨ੍ਹਾਂ ਨੇ ਅਕਾਲੀ ਨੇਤਾਵਾਂ ਦੀ ਤਸਵੀਰ ਲਗਾਈ ਹੈ ਇਸ ਲਈ ਇਸ ਮਾਮਲੇ ਨੂੰ ਉਨ੍ਹਾਂ ਨਾਲ ਨਾ ਜੋੜਿਆ ਜਾਵੇ।

LEAVE A REPLY