9ਕੋਲਕਾਤਾ — ਤਨਖਾਹਾਂ ਦੇ ਦਿਨ ਨਜ਼ਦੀਕ ਆ ਰਹੇ ਹਨ। ਅਜਿਹੇ ‘ਚ ਬੈਂਕ ਇਨ੍ਹਾਂ ਦਿਨਾਂ ‘ਚ ਵੱਖ-ਵੱਖ ਬ੍ਰਾਂਚਾਂ ‘ਚ ਜੁਟਣ ਵਾਲੀ ਭੀੜ ਨਾਲ ਨਜਿੱਠਣ ਲਈ ਤਿਆਰੀਆਂ ਕਰ ਰਹੇ ਹਨ। ਯੂਨਾਈਟਿਡ ਬੈਂਕ ਆਫ ਇੰਡੀਆ (ਯੂ. ਬੀ. ਆਈ.) ਨੇ ਰਿਜ਼ਰਵ ਬੈਂਕ ਤੋਂ ਤਨਖਾਹ ਤੇ ਪੈਨਸ਼ਨ ਦੇ ਭੁਗਤਾਨ ਲਈ ਜ਼ਿਆਦਾ ਨਕਦੀ ਉਪਲੱਬਧ ਕਰਾਉਣ ਲਈ ਸੰਪਰਕ ਕੀਤਾ ਹੈ। ਯੂ. ਬੀ. ਆਈ. ਦੇ ਮੁੱਖ ਕਾਰਜਕਾਰੀ ਤੇ ਪ੍ਰਬੰਧ ਨਿਰਦੇਸ਼ਕ ਪਵਨ ਬਜਾਜ ਨੇ ਕਿਹਾ ਕਿ ਸਾਡੀਆਂ ਆਪਣੀਆਂ ਸਾਰੀਆਂ ਬ੍ਰਾਂਚਾਂ ‘ਚ ਵਾਧੂ ਕਾਊਂਟਰ ਖੋਲ੍ਹਣ ਦੀ ਯੋਜਨਾ ਹੈ।
ਐੱਸ. ਬੀ. ਆਈ. ਦੇ ਸਥਾਨਕ ਮੁੱਖ ਦਫਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਤਨਖਾਹ ਦੇ ਦਿਨ ਆਪਣੀਆਂ ਬ੍ਰਾਂਚਾਂ ‘ਤੇ ਭਾਰੀ ਭੀੜ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਹਨ। ਅਸੀਂ ਰਿਜ਼ਰਵ ਬੈਂਕ ਤੋਂ ਵਾਧੂ ਮੰਗ ਨੂੰ ਪੂਰਾ ਕਰਨ ਲਈ ਨਕਦੀ ਉਪਲੱਬਧ ਕਰਵਾਉਣ ਨੂੰ ਕਿਹਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਦਿਨ ਐੱਸ. ਬੀ. ਆਈ. ਦੀਆਂ ਬ੍ਰਾਂਚਾਂ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਖੁੱਲ੍ਹਣਗੀਆਂ।
ਅਧਿਕਾਰੀ ਨੇ ਕਿਹਾ ਕਿ ਸਾਡੀ ਸੀਨੀਅਰ ਸਿਟੀਜ਼ਨਜ਼ ਲਈ ਵਿਸ਼ੇਸ਼ ਕਾਊਂਟਰ ਵੀ ਖੋਲ੍ਹਣ ਦੀ ਯੋਜਨਾ ਹੈ, ਜਿਸ ਨਾਲ ਉਹ ਆਪਣੀ ਪੈਨਸ਼ਨ ਸੌਖੇ ਤਰੀਕੇ ਨਾਲ ਕਢਵਾ ਸਕਣ। ਇਸ ਦੌਰਾਨ, ਸ਼ਹਿਰ ‘ਚ ਜ਼ਿਆਦਾਤਰ ਏ. ਟੀ. ਐੱਮਜ਼ ‘ਚ ਜਾਂ ਤਾਂ ਨਕਦੀ ਨਹੀਂ ਹੈ ਜਾਂ ਉਨ੍ਹਾਂ ਦੇ ਸ਼ਟਰ ਬੰਦ ਹਨ। ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਵੀ ਤਨਖਾਹਾਂ ਦੇ ਦਿਨਾਂ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ।
ਹਾਲਾਤ ਸੁਧਾਰਨ ਲਈ ਕੀਤੀ ਮੁੱਖ ਮੰਤਰੀਆਂ ਦੀ ਸੰਮਤੀ ਗਠਿਤ
ਅਮਰਾਵਤੀ : ਕੇਂਦਰ ਨੇ ਨੋਟਬੰਦੀ ਦੇ ਬਾਅਦ ਹਾਲਾਤ ਸੁਧਾਰਨ ਦੇ ਹੱਲ ਸੁਝਾਉਣ ਲਈ 5 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸੰਮਤੀ ਗਠਿਤ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਦੁਪਹਿਰ ਇਸ ਬਾਰੇ ‘ਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਇਸ ਸੰਮਤੀ ਦੀ ਪ੍ਰਧਾਨਗੀ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਦਫਤਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੰਮਤੀ ਦੇ ਬਾਰੇ ‘ਚ ਹੋਰ ਜਾਣਕਾਰੀ ਫਿਲਹਾਲ ਨਹੀਂ ਮਿਲ ਸਕੀ ਹੈ।

LEAVE A REPLY