5ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੇ ਵਾਅਦੇ ਨਾਲ ਪਾਰਟੀ ਦੀ ਪ੍ਰਮੁੱਖ ਚੋਣ ਮੁਹਿੰਮ- ਹਰ ਘਰ ਤੋਂ ਇਕ ਕੈਪਟਨ (ਐਚ.ਜੀ.ਸੀ) ਸ਼ੁਰੂ ਕਰਦਿਆਂ, ਜਿਸਨੂੰ ਬੇਰੁਜ਼ਗਾਰੀ ਭੱਤੇ ਦਾ ਸਮਰਥਨ ਵੀ ਮਿਲੇਗਾ, ਸੂਬੇ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਲਾਉਣ ਦਾ ਐਲਾਨ ਕੀਤਾ।
ਇਸ ਮੁਹਿੰਮ ਨੂੰ ਪਾਰਟੀ ਟਿਕਟਾਂ ਦੇ 600 ਚਾਹਵਾਨਾਂ ਵੱਲੋਂ ਲਾਗੂ ਕੀਤਾ ਜਾਵੇਗਾ ਅਤੇ ਇਸਨੂੰ ਰਜਿਸਟ੍ਰੇਸ਼ਨ ਕਿੱਟਾਂ ਦੀ ਵੰਡ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ, ਜਿਸ ਹੇਠ ਹਰੇਕ ਸੰਭਾਵਿਤ ਉਮੀਦਵਾਰ ਨੂੰ ਆਪਣੇ ਵਰਕਰਾਂ ਨੂੰ ਟ੍ਰੇਨਿੰਗ ਦੇਣ ਦੀ ਪ੍ਰੀਕ੍ਰਿਆ ਸ਼ੁਰੂ ਕਰਨ ਲਈ ਕ੍ਰਮਵਾਰ 100-100 ਫਾਰਮ ਉਪਲਬਧ ਕਰਵਾਏ ਗਏ ਹਨ। ਬਾਅਦ ‘ਚ ਇਸ ਮੁਹਿੰਮ ਨੂੰ ਟ੍ਰੇਨਿੰਗ ਪ੍ਰਾਪਤ ਵਰਕਰਾਂ ਵੱਲੋਂ ਜ਼ਿਲ੍ਹਾ ਪੱਧਰ ‘ਤੇ ਅੱਗੇ ਵਧਾਇਆ ਜਾਵੇਗਾ।
ਟਿਕਟਾਂ ਦੇ ਚਾਹਵਾਨਾਂ ਨੂੰ ਮੁਹਿੰਮ ਤਹਿਤ 10,000 ਨੌਜ਼ਵਾਨਾਂ ਤੱਕ ਸੰਪਰਕ ਜੋਡ਼ਨ ਦਾ ਜ਼ਿੰਮਾ ਸੌਂਪਿਆ ਗਿਆ ਹੈ, ਇਸ ਲਈ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਇਹ 20 ਦਸੰਬਰ ਨੂੰ ਪਹਿਲੇ ਪਡ਼ਾਅ ਦੇ ਅੰਤ ਤੱਕ ਜ਼ਾਰੀ ਰਹੇਗੀ।
ਇਸ ਦਿਸ਼ਾ ‘ਚ ਪੰਜਾਬ ਦੇ ਨੌਜ਼ਵਾਨਾਂ ਨੂੰ ਮਜ਼ਬੂਤ ਕਰਨ ਸਮੇਤ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਦੁਹਰੇ ਟੀਚੇ ਹੇਠ ਇਹ ਮੁਹਿੰਮ ਪਹਿਲੇ ਪਡ਼ਾਅ ਹੇਠ 40 ਲੱਖ ਘਰਾਂ ਤੱਕ ਪਹੁੰਚ ਕਰੇਗੀ। ਇਸ ਬਦਲੇ ਨੌਜ਼ਵਾਨਾਂ ਨੂੰ ਮੁਹਿੰਮ ਦਾ ਹਿੱਸਾ ਬਣਨ ਲਈ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕਣੀ ਪਵੇਗੀ ਅਤੇ ਇਸ ਮੁਹਿੰਮ ਦੀ ਧੁੰਨ, ਇਸਦਾ ਖਿੱਚਵਾਂ ਨਾਅਰਾ ਹੋਵੇਗਾ – ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇਕ ਨੌਕਰੀ ਪੱਕੀ।
ਇਸ ਵਿਸ਼ਾਲ ਰਜਿਸਟ੍ਰੇਸ਼ਨ ਮੁਹਿੰਮ ਹੇਠ ਬਿਨੈਕਾਰ ਨੂੰ ਇਕ ਬੇਰੁਜ਼ਗਾਰੀ ਭੱਤਾ ਕਾਰਨ ਰਾਹੀਂ ਇਕ ਯੂਨੀਕ ਆਈ.ਡੀ ਮੁਹੱਈਆ ਕਰਵਾਇਆ ਜਾਵੇਗਾ, ਜਿਸਨੂੰ ਉਹ ਕਾਰਡ ‘ਤੇ ਦਿੱਤੇ ਨੰਬਰ ‘ਤੇ ਇਕ ਐਸ.ਐਮ.ਐਸ ਭੇਜ ਕੇ ਚਾਲੂ ਕਰ ਸਕੇਗਾ ਅਤੇ ਇਸਦੇ ਬਦਲੇ ਉਸਨੂੰ ਇਕ 4 ਅੰਕਾਂ ਦਾ ਕੋਡ ਮਿਲੇਗਾ, ਜਿਸਨੂੰ ਉਹ ਆਪਣੇ ਕਾਰਡ ਪਿੱਛੇ ਲਿੱਖ ਸਕਦਾ ਹੈ।
ਇਸ ਟੀਚੇ ਖਾਤਿਰ 10,000 ਕਰੋਡ਼ ਰੁਪਏ ਦਾ ਬਜਟ ਵੱਖ ਤੋਂ ਰੱਖਿਆ ਜਾਵੇਗਾ ਅਤੇ ਇਸਨੂੰ ਕੈਪਟਨ ਅਮਰਿੰਦਰ ਵੱਲੋਂ ਸੂਬੇ ਦਾ ਕੰਮਕਾਜ ਸੰਭਾਲਣ ਤੋਂ 100 ਦਿਨਾਂ ਦੇ ਅੰਦਰ ਲਾਗੂ ਕਰ ਦਿੱਤਾ ਜਾਵੇਗਾ।
ਪ੍ਰੋਗਰਾਮ ਦੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਕਤ ਮੁਹਿੰਮ ਦਾ ਉਦੇਸ਼ ਹਰੇਕ ਘਰ ਤੋਂ 18-35 ਉਮਰ ਵਰਗ ਦੇ ਨੌਜ਼ਵਾਨਾਂ ਨੂੰ ਇਕ ਨੌਕਰੀ ਮੁਹੱਈਆ ਕਰਵਾਉਣਾ ਹੈ। ਇਸ ਦਿਸ਼ਾ ‘ਚ ਰੋਜ਼ਗਾਰ ਮੁਹੱਈਆ ਕਰਵਾਏ ਜਾਣ ਤੱਕ 36 ਮਹੀਨਿਆਂ ਤੱਕ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਦਾ ਉਦੇਸ਼ ਨੌਜ਼ਵਾਨਾਂ ਤੇ ਸਮਾਜ ਦੇ ਹਰੇਕ ਵਰਗ ਵਿਚਾਲੇ ਫੈਲ੍ਹੇ ਗੁੱਸੇ ਤੇ ਤਨਾਅ ਨੂੰ ਘੱਟ ਕਰਨਾ ਹੈ, ਜਿਹਡ਼ੇ ਸੂਬੇ ਦੇ ਮੌਜ਼ੂਦਾ ਸ਼ਾਸਨ ਤੋਂ ਬੁਰੀ ਤਰ੍ਹਾਂ ਅਸੰਤੁਸ਼ਟ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਹ ਇਸ ਤੋਂ ਪਹਿਲਾਂ ਲਾਂਚ ਕੀਤੀ ਗਈ ਕਿਸਾਨ ਕਰਜਾ ਮੁਆਫੀ ਮੁਹਿੰਮ ਨੂੰ ਮਿਲੇ ਭਾਰੀ ਸਮਰਥਨ ਤੋਂ ਬਹੁਤ ਉਤਸਾਹਿਤ ਹਨ। ਇਸ ਮੁਹਿੰਮ ਹੇਠ 22 ਲੱਖ ਵੈਰੀਫਾਈਡ ਫਾਰਮਾਂ ਦੀ ਰਜਿਸਟ੍ਰੇਸ਼ਨ ਹੋਈ ਸੀ, ਜਦਕਿ ਕੈਪਟਨ ਅਮਰਿੰਦਰ ਕੁਨੈਕਟ ਲਈ ਹੁਣ ਤੱਕ 15 ਲੱਖ ਰਜਿਸਟ੍ਰੇਸ਼ਨ ਹੋ ਚੁੱਕੇ ਹਨ।
ਇਸ ਦੌਰਾਨ ਉਨ੍ਹਾਂ ਨੇ ਸੰਭਾਵਿਤ ਉਮੀਦਵਾਰਾਂ ਨੂੰ ਨਿਚਲੇ ਆਰਥਿਕ ਪੱਧਰ ਤੋਂ ਰਜਿਸਟ੍ਰੇਸ਼ਨ ਪ੍ਰੀਕ੍ਰਿਆ ਦੀ ਸ਼ੁਰੂਆਤ ਕਰਨ ਵਾਸਤੇ ਕਿਹਾ ਹੈ, ਜਿਸਦੇ ਤਹਿਤ ਸੱਭ ਤੋਂ ਪਹਿਲਾਂ ਸੂਬੇ ‘ਚ ਸੱਭ ਤੋਂ ਗਰੀਬਾਂ ਨੂੰ ਟਾਰਗੇਟ ਕੀਤਾ ਜਾਵੇਗਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਕੈਪਟਨ ਅਮਰਿੰਦਰ ‘ਤੇ ਭਰੋਸਾ ਹੈ, ਜਿਨ੍ਹਾਂ ਲਈ ਇਹ ਮੁਹਿੰਮ ਇਕ ਸੁਫਨਾ ਹੈ। ਕੈਪਟਨ ਦੀ ਪ੍ਰਗਤੀਸ਼ੀਲ ਸੋਚ ‘ਤੇ ਅਧਾਰਿਤ ਇਹ ਮੁਹਿੰਮ, ਉਨ੍ਹਾਂ ਦਾ ਆਪਣਾ ਸੁਫਨਾ ਹੈ ਅਤੇ ਇਸਦਾ ਟੀਚਾ ਸੂਬੇ ਦੇ ਨੌਜ਼ਵਾਨਾਂ ਦਾ ਵਿਕਾਸ ਹੈ, ਜਿਨ੍ਹਾਂ ਦਾ ਬਾਦਲ ਸ਼ਾਸਨ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ।
ਲਾਲ ਸਿੰਘ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਜ਼ਲਦੀ ਤੋਂ ਜ਼ਲਦੀ ਰਜਿਸਟ੍ਰੇਸ਼ਨ ਪੂਰੀ ਕਰਨ ਵਾਸਤੇ ਕਿਹਾ ਹੈ, ਤਾਂ ਜੋ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਸ ਮੁਹਿੰਮ ‘ਚ ਰੁਕਾਵਟ ਨਾ ਪੈ ਸਕੇ।
ਉਨ੍ਹਾਂ ਨੇ ਸੰਭਾਵਿਤ ਉਮੀਦਵਾਰਾਂ ਤੇ ਵਰਕਰਾਂ ਨੂੰ ਇਸ ਕ੍ਰਾਂਤੀਕਾਰੀ ਮੁਹਿੰਮ ‘ਚ ਆਪਣਾ ਸੱਭ ਤੋਂ ਬੇਹਤਰ ਯੋਗਦਾਨ ਪਾਉਣ ਲਈ ਕਿਹਾ ਹੈ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਦੀ ਕਰਜਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਮੁਹਿੰਮ ਨੂੰ ਸ਼ਾਨਦਾਰ ਸਫਲਤਾ ਮਿਲੀ ਸੀ।

LEAVE A REPLY