8ਓਹਾਯੋ — ਓਹਾਯੋ ਸਟੇਟ ਯੂਨੀਵਰਸਿਟੀ ‘ਚ ਸੋਮਵਾਰ ਸਵੇਰੇ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ ਹੋ ਗਏ ਹਨ। ਇਕ ਸ਼ੂਟਰ ਦੀ ਮੌਜੂਦਗੀ ਦਾ ਪਤਾ ਲੱਗਦੇ ਹੀ ਕੈਂਪਸ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਅਲਰਟ ਕਰ ਦਿੱਤਾ ਗਿਆ। ਸਥਾਨਕ ਮੀਡੀਆ ਅਨੁਸਾਰ ਸ਼ੂਟਰ ਨੂੰ ਮਾਰ ਦਿੱਤਾ ਗਿਆ ਹੈ। ਪੁਲਸ ਮੌਕੇ ‘ਤੇ ਮੌਜੂਦ ਹੈ।
ਖਬਰਾਂ ਅਨੁਸਾਰ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ‘ਚ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਕੋਲੰਬਸ ਦੇ ਫਾਇਰ ਡਿਪਾਰਟਮੈਂਟ ਦੇ ਹਵਾਲੇ ਤੋਂ ਦਿੱਤੀ ਗਈ ਹੈ। ਯੂਨੀਵਰਸਿਟੀ ‘ਚ ਐਮਰਜੈਂਸੀ ਪ੍ਰਬੰਧਨ ਸਰਵਿਸ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਕਿਹਾ ਕਿ ਉਹ ਕਮਰੇ ਦੇ ਅੰਦਰ ਹੀ ਰਹਿਣ।
ਇਸ ਤੋਂ ਪਹਿਲਾਂ ਓਹਾਯੋ ਯੂਨੀਵਰਸਿਟੀ ਨੇ ਕੈਂਪਸ ‘ਚ ਇਕ ਸ਼ੂਟਰ ਹੋਣ ਦੀ ਗੱਲ ਦੱਸਦੇ ਹੋਏ ਟਵੀਟ ਕੀਤੇ। ਟਵੀਟ ‘ਚ ਵਿਦਿਆਰਥੀਆਂ ਨੂੰ ਕਮਰੇ ਅੰਦਰ ਬੰਦ ਰਹਿਣ ਅਤੇ ਭੱਜ ਕੇ ਲੁਕਣ ਨੂੰ ਕਿਹਾ ਗਿਆ ਸੀ। ਉੱਥੇ ਹੀ ਦੂਸਰੇ ਟਵੀਟ ‘ਚ ਲੋਕਾਂ ਤੋਂ ਅਪੀਲ ਕੀਤੀ ਗਈ ਕਿ ਉਹ ਕਾਲੇਜ ਵਲੋਂ ਆਉਣ ਤੋਂ ਬਚਣ ਅਤੇ ਸੁਰੱਖਿਅਤ ਸਥਾਨਾਂ ‘ਤੇ ਹੀ ਰਹਿਣ।
ਦੱਸਣਯੋਗ ਹੈ ਕਿ ‘ਰਨ, ਹਾਈਡ. ਫਾਈਟ’ ਇਸ ਤਰ੍ਹਾਂ ਦੀਆਂ ਸਥਿਤੀਆਂ ਲਈ ਸਟੈਂਡਰਡ ਪ੍ਰੋਟੋਕਾਲ ਹੈ। ਇਸ ਦਾ ਮਤਲਬ ਹੈ- ਭੱਜੋ, ਜੇਕਰ ਸੰਭਵ ਹੋ ਸਕੇ ਤਾਂ ਬਾਹਰ ਨਿਕਲੋ, ਲੁਕੋ, ਚੁੱਪਚਾਪ ਉੱਥੋਂ ਨਿਕਲ ਜਾਓ ਅਤੇ ਲੜੋ, ਜੇਕਰ ਜ਼ਿੰਦਗੀ ਨੂੰ ਖਤਰਾ ਹੈ। ਓਹਾਯੋ ਯੂਨੀਵਰਸਿਟੀ ਅਮਰੀਕਾ ਦੀ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ‘ਚੋਂ ਇਕ ਹੈ। ਇਸ ਦੇ ਮੁੱਖ ਕੈਂਪਸ ‘ਚ 60,000 ਵਿਦਿਆਰਥੀ ਪੜ੍ਹਦੇ ਹਨ।

LEAVE A REPLY