6ਮੁੰਬਈ — ਰਾਕਾਂਪਾ ਨੇ ਐਤਾਰ ਨੂੰ ਕਿਹਾ ਕਿ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦਾ ਮਾਸਿਕ ਰੇਡੀਓ ਸੰਬੋਧਨ ‘ਮਨ ਕੀ ਬਾਤ’ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਕਿਉਂਕਿ ਉਹ ਆਪਣੀਆਂ ਕਹੀਆਂ ਗੱਲਾਂ ਦਾ ਪਾਲਣ ਕਰਨ ‘ਚ ਅਸਫਲ ਰਹੇ ਹਨ ਅਤੇ ਉਨ੍ਹਾਂ ਦੇ ਵਾਅਦਿਆਂ ‘ਚ ਲੋਕਾਂ ਨੇ ਵਿਸ਼ਵਾਸ ਗੁਆ ਦਿੱਤਾ ਹੈ। ਰਾਕਾਂਪਾ ਬੁਲਾਰੇ ਨਵਾਬ ਮਲਿਕ ਨੇ ਇਕ ਬਿਆਨ ‘ਚ ਕਿਹਾ ਕਿ ਮੋਦੀ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਆਪਣੇ ਵਿਚਾਰ ਰੱਖਦੇ ਹਨ ਪਰ ਬਦਕਿਸਮਤੀ ਨਾਲ ਉਹ ਆਪਣੀਆਂ ਹੀ ਗੱਲਾਂ ਦਾ ਪਾਲਣ ਕਰਨ ‘ਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ਵਾਸੀਆਂ ਵਿਚਾਲੇ ਉਨ੍ਹਾਂ ਦੀ ਹੁਣ ਸਾਖ ਨਹੀਂ ਰਹੀ ਅਤੇ ਇਸ ਲਈ ਉਹ ਇਹ ਰੇਡੀਓ ਪ੍ਰੋਗਰਾਮ ਬੰਦ ਕਰ ਦੇਣ। ਮਲਿਕ ਨੇ ਦੋਸ਼ ਲਗਾਇਆ ਕਿ ਬੰਦ ਕੀਤੇ ਗਏ 500 ਅਤੇ 1000 ਦੇ ਪੁਰਾਣੇ ਨੋਟਾਂ ਨੂੰ ਬਦਲਣ ‘ਤੇ ਕੇਂਦਰ ਸਰਕਾਰ ਵਲੋਂ ਰੋਕ ਲਗਾਏ ਜਾਣ ਤੋਂ ਬਾਅਦ ਲੋਕਾਂ ਹੁਣ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਮਲਿਕ ਨੇ ਨੋਟਬੰਦੀ ਕਾਰਨ ਆਮ ਆਦਮੀ ਨੂੰ ਹੋਣ ਵਾਲੀ ਮੁਸ਼ਕਿਲ ਨੂੰ ਲੈ ਕੇ ਪ੍ਰਧਾਨ-ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਚਲਣ ਬੰਦ ਕਰਨ ‘ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਭਰੋਸਾ ਦਿੱਤਾ ਸੀ ਕਿ ਉਹ 30 ਦਸੰਬਰ ਤੱਕ ਬੈਂਕ ਅਤੇ ਡਾਕਖਾਨੇ ਜ਼ਰੀਏ ਆਪਣੇ ਨੋਟ ਬਦਲ ਸਕਣਗੇ ਪਰ ਇਸ ਨੂੰ 15 ਦਿਨਾਂ ‘ਚ ਹੀ ਬੰਦ ਕਰ ਦਿੱਤਾ ਗਿਆ ਅਤੇ ਜੋ ਲੋਕ ਇਹ ਸੋਚ ਰਹੇ ਸਨਕਿ ਉਨ੍ਹਾਂ ਕੋਲ ਪੈਸੇ ਬਦਲਾਉਣ ਲਈ ਲੰਬਾ ਸਮਾਂ ਹੈ ਉਹ ਹੁਣ ਠੱਗੇ ਹੋਏ ਮਹਿਸੂਸ ਕਰ ਰਹੇ ਹਨ।

LEAVE A REPLY