7ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਗ੍ਰਿਫਤਾਰੀ ਨਾਲ ਨਾਭਾ ਜੇਲ੍ਹ ਤੋਡ਼ਨ ਮਾਮਲੇ ਦੀ ਸਾਜਿਸ਼ ਹੋਰ ਡੂੰਘੀ ਹੋਣ ਦਾ ਦੋਸ਼ ਲਗਾਉਂਦਿਆਂ ਸੋਮਵਾਰ ਨੂੰ ਕੇਸ ਦੀ ਸੀ.ਬੀ.ਆਈ ਕਰਵਾਉਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਰੇਸ਼ ਅਰੋਡ਼ਾ ਪਹਿਲਾਂ ਹੀ ਮਾਮਲੇ ‘ਚ ਸਾਜਿਸ਼ ਤੇ ਮਿਲੀਭੁਗਤ ਦੀ ਗੱਲ ਮੰਨ ਚੁੱਕੇ ਹਨ ਅਤੇ ਅਜਿਹੇ ‘ਚ ਇਸ ਕੇਸ ਦੀ ਜਾਂਚ ਪੰਜਾਬ ਪੁਲਿਸ ਵੱਲੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ, ਸਗੋਂ ਇਸਨੂੰ ਸੁਤੰਤਰ ਜਾਂਚ ਵਾਸਤੇ ਸੀ.ਬੀ.ਆਈ ਹਵਾਲੇ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਬਾਦਲ ਅਗਵਾਈ ਵਾਲੇ ਅਕਾਲੀਆਂ ‘ਤੇ ਹਾਰ ਨੇਡ਼ੇ ਆਉਂਦਿਆਂ ਦੇਖ ਸੰਪ੍ਰਦਾਇਕ ਤੌਰ ‘ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ ਤੇ ਜੇਲ੍ਹ ਤੋਡ਼ਨ ਦੀ ਘਟਨਾ ਵੀ ਸੂਬਾ ਸਰਕਾਰ ਦੀ ਇਕ ਅਜਿਹੀ ਕੋਸ਼ਿਸ਼ ਹੈ।
ਇਸ ਲਡ਼ੀ ਹੇਠ ਐਤਵਾਰ ਨੂੰ ਜੇਲ੍ਹ ਤੋਡ਼ਨ ਤੋਂ ਬਾਅਦ ਚਾਰ ਖਤਰਨਾਕ ਗੈਂਗਸਟਰਾਂ ਸਮੇਤ ਮਿੰਟੂ ਦੇ ਨਾਟਕੀ ਤਰੀਕੇ ਨਾਲ ਭੱਜ ਜਾਣ ਤੋਂ 24 ਘੰਟਿਆਂ ਦੇ ਘੱਟ ਸਮੇਂ ਅੰਦਰ ਉਸਦੀ ਗ੍ਰਿਫਤਾਰੀ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪੂਰਾ ਮਾਮਲਾ ਉੱਚ ਪੱਧਰ ‘ਤੇ ਰੱਚੀ ਗਈ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ, ਜਿਨ੍ਹਾਂ ਦਾ ਭਾਂਡਾਫੋਡ਼ ਕੀਤੇ ਜਾਣ ਦੀ ਲੋਡ਼ ਹੈ। ਉਨ੍ਹਾਂ ਨੇ ਮਿੰਟੂ ਦੀ ਗ੍ਰਿਫਤਾਰੀ ਨਾਲ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਾਫ ਤੌਰ ‘ਤੇ ਮਿਲੀਭੁਗਤ ਦਾ ਮਾਮਲਾ ਹੈ, ਜਿਸਦੀ ਪੁਸ਼ਟੀ ਕਿਸੇ ਹੋਰ ਨੇ ਨਹੀਂ, ਸਗੋਂ ਡੀ.ਜੀ.ਪੀ ਸੁਰੇਸ਼ ਅਰੋਡ਼ਾ ਵੱਲੋਂ ਕੀਤੀ ਗਈ ਹੈ, ਅਤੇ ਮਿੰਟੂ ਦੇ ਦਿੱਲੀ ‘ਚ ਫਡ਼ੇ ਜਾਣ ਤੋਂ ਬਾਅਦ ਹੁਣ ਇਸ ਕੇਸ ਦੀ ਦਿੱਲੀ ਪੁਲਿਸ ਦੇ ਸਮਰਥਨ ਨਾਲ ਸੀ.ਬੀ.ਆਈ ਤੇ ਆਈ.ਬੀ ਵੱਲੋਂ ਸਾਂਝੇ ਤੌਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮਿੰਟੂ ਦੀ ਅਸਾਨ ਗ੍ਰਿਫਤਾਰੀ ਨੇ ਸੁਖਬੀਰ ਬਾਦਲ ਦੇ ਖਤਰਨਾਕ ਅੱਤਵਾਦੀ ਦੇ ਭੱਜਣ ਪਿੱਛੇ ਪਾਕਿਸਤਾਨੀ ਰੋਲ ਹੋਣ ਸਬੰਧੀ ਦਾਅਵੇ ਨੂੰ ਝੂਠਾ ਸਾਬਤ ਕਰ ਦਿੱਤਾ ਹੈ, ਜਿਸਦੇ ਖਿਲਾਫ ਕਰੀਬ ਇਕ ਦਰਜ਼ਨ ਅੱਤਵਾਦੀ ਮਾਮਲੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਇਹ ਪੂਰਾ ਮਾਮਲਾ ਸਰਹੱਦ ਪਾਰ ਦੀ ਸਾਜਿਸ਼ ਦਾ ਨਤੀਜ਼ਾ ਹੁੰਦਾ, ਤਾਂ ਮਿੰਟੂ ਦਿੱਲੀ ‘ਚ ਫਡ਼ੇ ਜਾਣ ਦਾ ਇੰਤਜ਼ਾਰ ਕੀਤੇ ਬਗੈਰ, ਹੁਣ ਤੱਕ ਭਾਰਤ ਤੋਂ ਬਾਹਰ ਨਿਕਲ ਚੁੱਕਾ ਹੁੰਦਾ।
ਕੈਪਟਨ ਅਮਰਿੰਦਰ ਨੇ ਸਜਿਸ਼ ਦੀ ਡੂੰਘਾਈ ਤੱਕ ਪਹੁੰਚਣ ਲਈ ਸੁਤੰਤਰ ਏਜੰਸੀ ਪਾਸੋਂ ਮਿੰਟੂ ਤੋਂ ਪੁੱਛਗਿਛ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ‘ਚ ਸਪੱਸ਼ਟ ਤੌਰ ‘ਤੇ ਬਾਦਲਾਂ ਦਾ ਹੱਥ ਹੈ। ਜਦਕਿ ਜੇਲ੍ਹ ਤੋਡ਼ਨ ਦੀ ਘਟਨਾ ਤੋਂ ਬਾਅਦ ਬਾਦਲਾਂ ‘ਤੇ ਉਂਗਲੀਆਂ ਉੱਠਣ ਤੋਂ ਬਾਅਦ ਸੰਭਾਵਿਤ ਤੌਰ ‘ਤੇ ਮਿੰਟੂ ਦੀ ਮੁਡ਼ ਗ੍ਰਿਫਤਾਰੀ ਹੋ ਸਕੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੀ ਪੁਲਿਸ ਤੇ ਪ੍ਰਸ਼ਾਸਨਿਕ ਵਿਵਸਥਾ ਪੂਰੀ ਤਰ੍ਹਾਂ ਅਕਾਲੀਆਂ ਦੇ ਹੱਕਾਂ ‘ਚ ਹਨ ਅਤੇ ਅਜਿਹੇ ‘ਚ ਸੂਬੇ ਅੰਦਰ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ ਕਾਨੂੰਨ ਤੇ ਵਿਵਸਥਾ ਦੇ ਬਿਗਡ਼ਨ ਸਬੰਧੀ ਉਕਤ ਘਟਨਾਵਾਂ ਦਾ ਹੋਣਾ ਮੁਮਕਿਨ ਹੈ।
ਜਿਨ੍ਹਾਂ ਨੇ ਚੋਣਾਂ ਦਾ ਸਾਹਮਣਾ ਕਰ ਰਹੇ ਸੂਬੇ ‘ਚ ਹਿੰਸਾ ਤੇ ਅੱਤਵਾਦੀ ਹਮਲਿਆਂ ਦੇ ਖਦਸ਼ੇ ਦੇ ਮੱਦੇਨਜ਼ਰ, ਪੰਜਾਬ ‘ਚ ਸੁਤੰਤਰ ਤੇ ਨਿਰਪੱਖ ਚੋਣਾਂ ਸੁਨਿਸ਼ਚਿਤ ਕਰਨ ਹਿੱਤ ਰਾਸ਼ਟਰਪਤੀ ਸ਼ਾਸਨ ਲਾਗੂ ਕੀਤੇ ਜਾਣ ਸਬੰਧੀ ਆਪਣੀ ਮੰਗ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ।

LEAVE A REPLY