4ਜੰਮੂ :  ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਅੱਜ ਸੁਰੱਖਿਆ ਬਲਾਂ ਤੇ ਲਸ਼ਕਰ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ‘ਚ ਦੋ ਅੱਤਵਾਦੀ ਮਾਰੇ ਗਏ। ਜਿਨ੍ਹਾਂ ਕੋਲੋਂ 2000 ਰੁਪਏ ਦੇ ਨਵੇਂ ਨੋਟ ਬਰਾਮਦ ਹੋਏ ਹਨ।
ਸੈਨਾ ਨਾਲ ਬਾਂਦੀਪੁਰ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਮਾਰੇ ਗਏ ਹਨ। ਦਹਿਸ਼ਤਗਰਦਾਂ ਕੋਲੋਂ ਦੋ ਏ ਕੇ -47 , ਹੱਥ ਗੋਲੇ ਅਤੇ ਗੋਲੀ ਸਿੱਕਾ ਤੋਂ ਇਲਾਵਾ ਦੋ ਹਜ਼ਾਰ ਦੇ ਦੋ ਨਵੇਂ ਨੋਟ ਵੀ ਬਰਾਮਦ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਕਸ਼ਮੀਰ ਦੇ ਬਾਂਦੀਪੁਰ ਇਲਾਕੇ ਦੇ ਹੁਜਾਨ ਪਿੰਡ ਵਿੱਚ ਦੋ ਦਹਿਸ਼ਤਗਰਦ ਲੁਕੇ ਹੋਏ ਸਨ। ਸੁਰੱਖਿਆ ਬਲਾਂ ਨੇ ਜਿਵੇਂ ਹੀ ਪਿੰਡ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਦਹਿਸ਼ਤਗਰਦਾਂ ਨੇ ਫਾਇਰਿੰਗ ਕਰਨ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਦੋਵੇਂ ਦਹਿਸ਼ਤਗਰਦ ਮਾਰੇ ਗਏ। ਸੁਰੱਖਿਆ ਬਲਾਂ ਅਨੁਸਾਰ ਦੋਵਾਂ ਦਹਿਸ਼ਤਗਰਦਾਂ ਦਾ ਸਬੰਧ ਲਸ਼ਕਰ ਨਾਲ ਸੀ।

LEAVE A REPLY