3ਚੰਡੀਗੜ੍ਹ – ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰਾਂ ਤੇ ਵਿਧਾਇਕਾਂ ਵਲੋਂ ਪਾਰਟੀ ਤੋਂ ਅਸਤੀਫਾ ਦੇਣ ਦਾ ਸਿਲਸਿਲਾ ਰੁਕ ਨਹੀਂ ਰਿਹਾ| ਅੱਜ ਇਕ ਹੋਰ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਪਾਰਟੀ ਲੀਡਰਸ਼ਿਪ ਤੋਂ ਦੁਖੀ ਹੋ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ| ਮਹੇਸ਼ ਇੰਦਰ ਸਿੰਘ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਹਨ ਪ੍ਰੰਤੂ ਇਸ ਵਾਰ ਉਹਨਾਂ ਨੂੰ ਟਿਕਟ ਨਾ ਮਿਲਣ ਤੋਂ ਦੁਖੀ ਹੋ ਕੇ ਉਹਨਾਂ ਪਾਰਟੀ ਨੂੰ ਛੱਡਣ ਦਾ ਹੀ ਫੈਸਲਾ ਕਰ ਲਿਆ ਹੈ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਤੋਂ ਇਲਾਵਾ ਤਿੰਨ ਮੌਜੂਦਾ ਵਿਧਾਇਕ ਸਰਵਣ ਸਿੰਘ ਫਿਲੌਰ, ਪਰਗਟ ਸਿੰਘ ਤੇ ਅਵਿਨਾਸ਼ ਚੰਦਰ ਪਾਰਟੀ ਛੱਡ ਚੁੱਕੇ ਹਨ|

LEAVE A REPLY