6ਪੁਣੇ— ਮਹਾਰਾਸ਼ਟਰ ਦੇ ਪੁਣੇ ‘ਚ ਇਕ ਹਸਪਤਾਲ ਦੀ ਗੈਰ ਜ਼ਿੰਮੇਦਾਰੀ ਕਾਰਨ ਨਵ ਜੰਮੀ ਬੱਚੀ ਦੀ ਜਾਨ ਚਲੀ ਗਹੀ। ਪੁਣੇ ਦੇ ਮਸ਼ਹੂਰ ਮਿਯੁਨਿਸੀਪੈਲਿਟੀ ਹਸਪਤਾਲ ਰੂਬੀ ਹਾਲ ਕਲੀਨਿਕ ਦਾ ਦਾਅਵਾ ਹੈ ਕਿ ਇਥੇ ਚੰਗੇ ਤੋਂ ਚੰਗੇ ਇਲਾਜ ਦੀ ਸੁਵਿਧਾ ਹੈ ਅਤੇ ਇਥੇ ਆਉਣ ਵਾਲੇ ਨਵੀਂ ਜ਼ਿੰਦਗੀ ਲੈ ਕੇ ਵਾਪਸ ਜਾਂਦੇ ਹਨ ਪਰ ਹੁਣ ਦੋਸ਼ ਹੈ ਕਿ ਇਸ ਹਸਪਤਾਲ ਕਾਰਨ ਇਕ ਮਾਸੂਮ ਦੀ ਜਾਨ ਚਲੀ ਗਈ। ਸ਼ੁਕਰਵਾਰ ਨੂੰ ਪੁਣੇ ਦੇ ਕੇ.ਈ.ਐੱਮ. ਹਸਪਤਾਲ ‘ਚ ਆਮਰਪਾਲੀ ਖੁੰਟੇ ਨਾਂ ਦੀ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਸੀ। ਪੈਦਾ ਹੁੰਦੇ ਹੀ ਬੱਚੀ ਨੂੰ ਸਾਹ ਲੈਣ ‘ਚ ਮੁਸ਼ਕਲ ਹੋਣ ਲੱਗੀ। ਕੇ.ਈ.ਐੱਮ. ਹਸਪਤਾਲ ਦੇ ਡਾਕਟਰਾਂ ਨੇ ਜਰੂਰੀ ਸੁਵਿਧਾ ਦੀ ਘਾਟ ਕਾਰਨ ਬੱਚੀ ਨੂੰ ਰੂਬੀ ਹਾਲ ਕਲੀਲਿਕ ਲਿਜਾਣ ਲਈ ਕਿਹਾ। ਇਸ ਤੋਂ ਬਾਅਦ ਪਰਿਵਾਰ ਨੇ ਰੂਬੀ ਹਾਲ ਕਲੀਨਿਕ ਨਾਲ ਸੰਪਰਕ ਕੀਤਾ। ਆਪਰੇਸ਼ਨ ਦਾ ਖਰਚ ਸਾਢੇ ਤਿੰਨ ਲੱਖ ਰੁਪਏ ਦੱਸਿਆ ਗਿਆ। ਖੁੰਟੇ ਪਰਿਵਾਰ ਕੋਲ ਨਵੇਂ ਨੋਟ ਨਹੀਂ ਸਨ। ਇਨ੍ਹਾਂ ਨੇ ਇਕ ਲੱਖ ਰੁਪਏ ਦੇ ਪੁਰਾਣੇ ਨੋਟ ਅਤੇ ਬਾਕੀ ਦੇ ਪੈਸੇ ਚੈਕ ਰਾਹੀ ਦੇਣ ਦੀ ਗੱਲ ਕੀਤੀ ਪਰ ਹਸਪਤਾਲ ਨਹੀਂ ਮੰਨ੍ਹਿਆ। ਖੁੰਟੇ ਪਰਿਵਾਰ ਸਵੇਰ ਨੂੰ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਰੂਬੀ ਹਾਲ ਕਲੀਨਿਕ ਦੇ ਸਾਹਮਣੇ ਆਪਣੀ ਬੱਚੀ ਨੂੰ ਬਚਾਉਣ ਦੀ ਬੇਨਤੀ ਕਰਦਾ ਰਿਹਾ ਪਰ ਹਸਪਤਾਲ ਨਵੇਂ ਨੋਟਾਂ ਤੋਂ ਬਿਨ੍ਹਾ ਇਲਾਜ ਲਈ ਤਿਆਰ ਨਹੀਂ ਹੋਇਆ। ਆਖਿਰਕਾਰ ਕੁਝ ਘੰਟਿਆਂ ਬਾਅਦ ਹੀ ਬੱਚੀ ਦੀ ਮੌਤ ਹੋ ਗਈ। ਹੁਣ ਜਦੋਂ ਰੂਬੀ ਹਾਲ ਕਲੀਨਿਕ ਨੂੰ ਬੱਚੀ ਦੀ ਮੌਤ ‘ਤੇ ਸਵਾਲ ਪੁੱਛਿਆ ਜਾ ਰਿਹਾ ਹੈ ਤਾਂ ਹਸਪਤਾਲ ਦੇ ਡਾਇਰੈਕਟਰ ਉਚ ਆਦਰਸ਼ ਦੀ ਗੱਲ ਕਰ ਰਹੇ ਹਨ। ਇਸ ਤਰ੍ਹਾਂ ਜ਼ਰੂਰੀ ਹੈ ਕਿ ਸਰਕਾਰ ਇਸ ਤਰ੍ਹਾਂ ਦੇ ਹਸਪਤਾਲਾਂ ‘ਤੇ ਸਖਤ ਕਾਰਵਾਈ ਕਰੇ ਤਾਂ ਕਿ ਹੋਰ ਕਿਸੇ ਦੇ ਘਰ ‘ਚ ਕਿਲਕਾਰੀਆਂ ਗੁੰਜਣ ਤੋਂ ਪਹਿਲਾਂ ਹੀ ਮਾਤਮ ਪਸਰ ਜਾਏ।

LEAVE A REPLY