4ਲਾਹੌਰ — ਪਾਕਿਸਤਾਨ ਦੇ ਲਾਹੌਰ ‘ਚ ਇਸਲਾਮਿਕ ਸਟੇਟ ਦੇ ਨੌ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਲੋਕਾਂ ਦੀ ਭਰਤੀ ਕਰਦਾ ਸੀ ਅਤੇ ਉਨ੍ਹਾਂ ਨੂੰ ਸੀਰੀਆ ਅਤੇ ਅਫਗਾਨਿਸਤਾਨ ਭੇਜਦਾ ਸੀ। ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ) ਨੇ ਕਿਹਾ ਕਿ ਇਸ ਨੇ ਇਸਲਾਮਿਕ ਸਟੇਟ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਲਾਹੌਰ ‘ਚ ਸਰਗਰਮ ਸੀ।
ਇਸ ਬਾਬਤ ਨੌ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗਿਰੋਹ ਨਵੇਂ ਮੈਂਬਰਾਂ ਦੀ ਭਰਤੀ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਸੀਰੀਆ ਅਤੇ ਅਫਗਾਨਿਸਤਾਨ ਭੇਜ ਰਿਹਾ ਸੀ। ਗਿਰੋਹ ਪਹਿਲਾਂ ਹੀ ਨੌ ਲੋਕਾਂ ਨੂੰ ਸੀਰੀਆ ਭੇਜ ਚੁੱਕਾ ਹੈ ਸੀ। ਨੌ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਹਾਲ ਹੀ ‘ਚ ਗ੍ਰਿਫਤਾਰ ਕੀਤੇ ਗਏ ਆਈ. ਐੱਸ ਸਮੂਹ ਨਾਲ ਜੁੜੇ ਮੈਂਬਰਾਂ ਦੀ ਸੰਖਿਆ ਵੱਧ ਕੇ 45 ਹੋ ਗਈ ਹੈ।
ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਮਹਿਕਮੇ ਅਨੁਸਾਰ ਪਿਛਲੇ ਹਫਤੇ ਛਾਉਣੀ ਇਲਾਕੇ ‘ਚ ਕੀਤੀ ਗਈ ਛਾਪੇਮਾਰੀ ‘ਚ ਆਈ. ਐੱਸ ਸਮੂਹ ਦੇ ਨੌ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ‘ਚ ਲਾਹੌਰ ਆਈ. ਐੱਸ ਪ੍ਰਮੁੱਖ ਨਬੀਲ ਅਹਿਮਦ ਉਰਫ ਅਬੂਲ ਅਬਦੁੱਲਾ ਸ਼ਾਮਿਲ ਹੈ।
ਸੀ. ਡੀ. ਟੀ ਨੇ ਕਿਹਾ ਕਿ ਗਿਰੋਹ ਨਾ ਸਿਰਫ ਅੱਤਵਾਦੀਆਂ ਦੀ ਭਰਤੀ ਕਰ ਰਿਹਾ ਸੀ ਬਲਕਿ ਨੌਜਵਾਨਾਂ ਨੂੰ ਕੱਟੜ ਵੀ ਬਣਾ ਰਿਹਾ ਸੀ ਅਤੇ ਉਨ੍ਹਾਂ ਨੂੰ ਕੱਟੜ ਵੀ ਬਣਾ ਰਿਹਾ ਸੀ ਅਤੇ ਉਨ੍ਹਾਂ ਨੂੰ ਪਰਿਵਾਰ ਨਾਲ ਸੀਰੀਆ ਜਾਂ ਅਫਗਾਨਿਸਤਾਨ ਭੇਜ ਰਿਹਾ ਸੀ। ਇਹ ਕਥਿਤ ਤੌਰ ‘ਤੇ ਪਾਕਿਸਤਾਨ ‘ਚ ਆਈ. ਐੱਸ ਦਾ ਸੰਗਾਠਤਮਕ ਢਾਂਚਾ ਬਣਾਉਣ ‘ਤੇ ਵੀ ਕੰਮ ਚੱਲ ਰਿਹਾ ਸੀ।

LEAVE A REPLY