2ਕਾਨਪੁਰ— ਹਾਦਸੇ ਦੀ ਸ਼ਿਕਾਰ ਹੋਈ ਇੰਦੌਰ-ਪਟਨਾ ਐਕਸਪ੍ਰੈੱਸ ਦੇ ਡੱਬਿਆਂ ‘ਚ ਅਜੇ ਵੀ ਕੁਝ ਲੋਕ ਫਸੇ ਹੋਏ ਹਨ। ਸੋਮਵਾਰ ਸਵੇਰ ਤੋਂ ਹੀ ਐੱਨ.ਡੀ.ਆਰ.ਐੱਫ ਦੀ ਟੀਮ ਫਿਰ ਤੋਂ ਰੇਸਕਿਊ ‘ਚ ਲੱਗ ਗਈ ਹੈ। ਕਰੇਨ ਤੋਂ ਡੱਬਿਆਂ ਨੂੰ ਹਟਾਇਆ ਜਾ ਰਿਹਾ ਹੈ। ਇਕ-ਦੂਜੇ ‘ਤੇ ਚੜ੍ਹੇ ਡਿੱਬਿਆਂ ਨੂੰ ਗੈਸ ਕਟਰ ਨਾਲ ਕੱਟਿਆ ਜਾ ਰਿਹਾ ਹੈ। ਇਸ ਵਿਚਕਾਰ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 133 ਤੱਕ ਪਹੁੰਚ ਹੋ ਗਈ ਹੈ। ਕਾਨਪੁਰ ਤੋਂ ਕਰੀਬ 100 ਕਿ. ਮੀ ਦੂਰ ਪੁਖਰਾਇਆਂ ‘ਚ ਐਤਵਾਰ ਸਵੇਰੇ 3.15 ਵਜੇ ਹਾਦਸੇ ਹੋਇਆ ਸੀ।
ਜਾਣਕਾਰੀ ਮੁਤਾਬਕ ਹਸਪਤਾਲ ‘ਚ ਜ਼ਖਮੀਆਂ ਨੂੰ ਲੋਕਾਂ ਨੇ 500 ਦੇ ਪੁਰਾਣੇ ਨੋਟ ਦਿੱਤੇ ਗਏ ਹਨ। ਜ਼ਖਮੀ ਲੋਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਰੇਲਵੇ ਵਲੋਂ ਆਈ ਮਦਦ ਦੱਸ ਕੇ ਉਨ੍ਹਾਂ ਨੂੰ ਪੁਰਾਣੇ ਨੋਟ ਦਿੱਤੇ ਗਏ ਹਨ, ਜਦਕਿ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਕਿਹਾ, ”ਪੁਰਾਣੇ ਨੋਟ 24 ਨਵੰਬਰ ਤੱਕ ਹੀ ਸਰਕਾਰੀ ਹਸਪਤਾਲਾਂ ‘ਚ ਲਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਜਪਾ ਸੰਸਦ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕੀ ਜਾਂ ਤਾਂ ਪਟੜੀਆਂ ਟੁੱਟੀਆਂ ਸਨ ਜਾਂ ਰੇਲਵੇ ਅਤੇ ਕੇਂਦਰ ਨੂੰ ਬਦਨਾਮ ਕਰਨ ਲਈ ਇਹ ਸਾਜਿਸ਼ ਕੀਤੀ ਗਈ ਹੈ। ਰੇਲ ਮੰਤਰਾਲੇ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ। ਮਨੋਜ ਸਿਨਹਾ, ਰੇਲ ਰਾਜਮੰਤਰੀ ਨੇ ਕਿਹਾ, ”ਡਰਾਈਵਰ ਨੇ ਝਟਕਾ ਮਹਿਸੂਸ ਕੀਤਾ ਸੀ। ਵਜ੍ਹਾ ਪਟੜੀ ‘ਚ ਦਰਾੜ ਹੋ ਸਕਦੀ ਹੈ। ਸਰਦੀਆਂ ‘ਚ ਟਰੇਨ ਹਾਦਸੇ ਰੇਲ ਫ੍ਰੈਕਚਰ ਹੋਣ ਦੇ ਕਾਰਨ ਹੁੰਦੇ ਹਨ।”
ਰਾਜੇਨ ਗੋਹੇਨ, ਰੇਲ ਰਾਜਮੰਤਰੀ ਨੇ ਕਿਹਾ, ”ਮੈਨੂੰ ਇਹ ਸਾਜ਼ਿਸ਼ ਲੱਗਦੀ ਹੈ, ਕਿਉਂਕਿ ਟਰੇਨ ਪਟੜੀ ਤੋਂ ਉਤਰਨ ‘ਤੇ ਇੰਨੀ ਵੱਡੀ ਸੰਖਿਆ ‘ਚ ਲੋਕਾਂ ਦੀ ਮੌਤ ਨਹੀਂ ਹੁੰਦੀ। ਘਟਨਾ ਦੀ ਤੈਅ ਤੱਕ ਜਾਣਾ ਜ਼ਰੂਰੀ ਹੈ।” ਕਾਂਗਰਸ ਨੇਤਾ ਰਾਜੀਵ ਸ਼ੁਕਲਾ ਨੇ ਵੀ ਕਿਹਾ, ”ਕੇਂਦਰ ਸਰਕਾਰ ਬੁਲੇਟ ਟਰੇਨ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਪਰ ਆਮ ਟਰੇਨਾਂ ਨੂੰ ਹਾਦਸੇ ਤੋਂ ਬਚਾ ਨਹੀਂ ਪਾ ਰਹੀਆਂ ਹਨ।”

LEAVE A REPLY