3ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇੰਦੌਰ ਰਾਜਿੰਦਰਨਗਰ (ਪਟਨਾ) ਐਕਸਪ੍ਰੈੱਸ ਹਾਦਸੇ ‘ਚ ਹੋਈ ਯਾਤਰੀਆਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਅਤੇ ਜ਼ਖਮੀ ਯਾਤਰੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਅਧਿਕਾਰਿਕ ਸੂਤਰਾਂ ਮੁਤਾਬਕ ਸ਼੍ਰੀ ਚੌਹਾਨ ਨੇ ਰਾਜ ਦੇ ਮ੍ਰਿਤਕ ਯਾਤਰੀਆ ਦੇ ਹਰੇਕ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਦੇ ਇਲਾਜ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ।
ਜਾਣਕਾਰੀ ਮੁਤਾਬਕ ਸ਼੍ਰੀ ਚੌਹਾਨ ਨੇ ਕਿਹਾ ਕਿ ਜ਼ਖਮੀ ਲੋਕਾਂ ਦੇ ਇਲਾਜ ਸਰਕਾਰ ਕਰਾਵੇਗੀ ਅਤੇ ਘੋਸ਼ਿਤ ਕੀਤੀ ਗਈ ਰਕਮ ਵੱਖਰੇ ਤੌਰ ‘ਤੇ ਦਿੱਤੀ ਜਾਵੇਗੀ। ਸ਼੍ਰੀ ਚੌਹਾਨ ਨੇ ਕਿਹਾ ਕਿ ਪੀੜਤ ਯਾਤਰੀਆਂ ਦੇ ਸੰਬੰਧ ‘ਚ ਜਾਣਕਾਰੀ ਦੇਣ ਦੇ ਉਦੇਸ਼ ਨਾਲ ਭੋਪਾਲ ‘ਚ ਇਕ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਮੁਤਾਬਕ ਇਸ ਦਾ ਨੰਬਰ 1079 ਹੈ। ਮੁੱਖ ਮੰਤਰੀ ਇਸ ਹਾਦਸੇ ਦੇ ਸੰਬੰਧ ‘ਚ ਉੱਤਰ ਪ੍ਰਦੇਸ਼ ਦੇ ਕਾਨਪੁਰ ਜਿਲੇ ਦੀ ਸਰਹੱਦ ਨਾਲ ਲਗੇ ਮੱਧ ਪ੍ਰਦੇਸ਼ ਦੇ ਛਤਰਪੁਰ ਜਿਲੇ ਦੇ ਅਧਿਕਾਰੀਆਂ ਦਾ ਦਲ ਵੀ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ। ਇਹ ਦਲ ਰਾਜ ਦੇ ਪ੍ਰਭਾਵਿਤ ਯਾਤਰੀਆਂ ਦੇ ਬਾਰੇ ‘ਚ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਟਰੇਨ ਕੱਲ੍ਹ ਦੁਪਹਿਰ ‘ਚ ਇੰਦੌਰ ਤੋਂ ਨਿਰਧਾਰਿਤ ਸਮੇਂ ‘ਤੇ ਰਵਾਨਾ ਹੋਈ ਸੀ ਅਤੇ ਇਹ ਉਜੈਨ, ਸ਼ਾਜਾਪੁਰ, ਭੋਪਲ, ਬੀਨਾ ਲਲਿਤਪੁਰ ਦੇ ਸਟੇਸ਼ਨਾਂ ਤੋਂ ਗੁਜ਼ਰਦੇ ਹੋਏ ਤੜਕੇ ਕਾਨਪੁਰ ਦੇ ਨੇੜੇ ਪਹੁੰਚੀ ਸੀ। ਉਸੇ ਸਮੇਂ ਇਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਦੁਪਹਿਰ 12 ਵਜੇ ਇਸ ਹਾਦਸੇ ‘ਚ 95 ਯਾਤਰੀਆਂ ਦੇ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਟਰੇਨ ‘ਚ ਇੰਦੌਰ, ਉਜੈਨ, ਭੋਪਾਲ ਨੇੜੇ ਦੇ ਸਟੇਸ਼ਨਾਂ ‘ਤੇ ਪਹੁੰਚ ਚੁੱਕੇ ਹਨ। ਇਸ ਵਿਚਕਾਰ ਭੋਪਾਲ ਮੰਡਲ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਸ ਹਾਦਸੇ ‘ਚ ਮੰਡਲ ਦੇ ਅਧੀਨ ਆਉਣ ਵਾਲੇ 7 ਯਾਤਰੀਆਂ ਦੀ ਮੌਤ ਹੋਈ ਹੈ ਅਤੇ 35 ਜ਼ਖਮੀ ਹੋਏ ਹਨ।

LEAVE A REPLY