3ਇੰਦੌਰ— ਮੱਧ ਪ੍ਰਦੇਸ਼ ਦੇ ਉਦਯੋਗਿਕ ਨਗਰੀ ਅਤੇ ਮਿਨੀ ਮੁੰਬਈ ਦੇ ਨਾਂ ਤੋਂ ਚਰਚਿਤ ਇੰਦੌਰ ਸ਼ਹਿਰ ‘ਚ ਸ਼ੁਕਰਵਾਰ ਨੂੰ ਕੁਝ ਰਾਸ਼ਟਰੀਕਰਨ ਬੈਂਕਾਂ ‘ਚੋਂ ਰੁਪਏ ਦੀ ਘਾਟ ਕਾਰਨ ਪੁਰਾਣੇ ਨੋਟ ਬਦਲਣ ਦਾ ਕੰਮ ਨਹੀਂ ਹੋ ਸਕਿਆ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਸ਼ਹਿਰ ਦੇ ਜ਼ਿਆਦਾਤਰ ਏ.ਟੀ.ਐੱਮ. ਬੰਦ ਦੇਖੇ ਗਏ। ਬੈਂਕਾਂ ਤੋਂ ਬਾਹਰ ਸਵੇਰ ਤੋਂ ਹੀ 500 ਅਤੇ 1000 ਦੇ ਨੋਟ ਬਦਲਣ ਅਤੇ ਜਮ੍ਹਾ ਕਰਵਾਉਣ ਲਈ ਔਰਤਾਂ-ਆਦਮੀਆਂ ਦੀਆਂ ਲੰਬੀਆਂ ਕਤਾਰਾਂ ਸ਼ੁਕਰਵਾਰ ਨੂੰ ਵੀ ਦੇਖੀਆਂ ਗਈਆਂ। ਕੁਝ ਬੈਂਕਾਂ ‘ਚ ਕੈਸ਼ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਲੰਬੀ ਕਤਾਰ ‘ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਗਿਆ ਪਰ ਬੈਂਕ ਕਾਊਂਟਰ ‘ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ। ਜਦੋਂ ਬੈਂਕ ਕਰਮਚਾਰੀਆਂ ਨੇ ਰੁਪਏ ਦੀ ਘਾਟ ਦੱਸ ਕੇ ਉਨ੍ਹਾਂ ਨੂੰ ਕਾਊਂਟਰ ਤੋਂ ਵਾਪਸ ਭੇਜ ਦਿੱਤਾ। ਕੁਝ ਬੈਂਕਾਂ ‘ਚ ਸਿਰਫ ਰੁਪਏ ਜਮ੍ਹਾ ਕਰਨ ਦਾ ਕੰਮ ਹੋ ਰਿਹਾ ਹੈ। ਸ਼ਹਿਰ ‘ਚ ਆਰ.ਐੱਨ.ਟੀ. ਮਾਰਗ, ਪਲਾਸੀਆ, ਐੱਲ.ਆਈ.ਜੀ. ਚੌਰਾਹਾ ਸਮੇਤ ਕਈ ਥਾਵਾਂ ‘ਤੇ ਬੈਂਕਾਂ ‘ਚ ਰੁਪਏ ਦੀ ਘਾਟ ਦੇਖੀ ਗਈ। ਇਨ੍ਹਾਂ ‘ਚ ਪ੍ਰਮੁੱਖ ਕੇਨਰਾ ਬੈਂਕ, ਬੈਂਕ ਆਫ ਬੜੌਦਾ, ਯੂਕੋ ਬੈਂਕ ਸਮੇਤ ਕਈ ਬੈਂਕਾਂ ‘ਚ ਰੁਪਏ ਨਾ ਹੋਣ ਕਾਰਨ ਸਿਰਫ ਨੋਟ ਜਮ੍ਹਾ ਕਰਵਾਉਣ ਦਾ ਕੰਮ ਕਰਦੇ ਹੋਏ ਦੇਖਿਆ ਗਿਆ ਹੈ। ਏ.ਟੀ.ਐੱਮ. ‘ਚ ਵੀ ਪੈਸੇ ਨਾ ਰਹਿਣ ਕਾਰਨ ਕਈ  ਬੈਂਕਾਂ ਦੇ ਏ.ਟੀ.ਐਮ. ਵੀ ਬੰਦ ਦੇਖੇ ਗਏ। ਜ਼ਿਕਰਯੋਗ ਹੈ ਕਿ ਇੰਦੌਰ ਸ਼ਹਿਰ ‘ਚ ਲਗਭਗ 1300 ਏ.ਟੀ.ਐੱਮ. ਹਨ। ਕੇਂਦਰ ਸਰਕਾਰ ਨੇ ਪੁਰਾਣੇ ਨੋਟਾਂ ਨੂੰ ਬਦਲਣ ਦੀ ਸੀਮਾ ਨੂੰ 4500 ਰੁਪਏ ਘਟਾ ਕੇ ਸ਼ੁਕਰਵਾਰ ਤੋਂ 2000 ਕਰ ਦਿੱਤਾ ਹੈ।

LEAVE A REPLY