2ਗਿੱਦੜਬਾਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਗਿੱਦੜਬਾਹ ‘ਚ ਗੁਰਦਾਸ ਮਾਨ ਦੇ ਘਰ ਪਹੁੰਚੇ। ਇੱਥੇ ਉਨ੍ਹਾਂ ਮਾਨ ਪਰਿਵਾਰ ਨਾਲ ਮਾਤਾ ਤੇਜ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਵੰਡਾਇਆ।
ਬਾਦਲ ਨੇ ਗੁਰਦਾਸ ਮਾਨ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਵਰਗਵਾਸੀ ਮਾਤਾ ਤੇਜ ਕੌਰ ਨੇ ਪੰਜਾਬ ਨੂੰ ਅਜਿਹਾ ਪੁੱਤ ਦਿੱਤਾ ਹੈ ਜਿਸ ਨੇ ਦੁਨੀਆਂ ਭਰ ‘ਚ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਜਿਵੇਂ ਆਪਣੀ ਕਲਾ ਨਾਲ ਹਰ ਪਾਸੇ ਨਾਮ ਖੱਟਿਆ ਹੈ, ਸਾਨੂੰ ਉਸ ‘ਤੇ ਮਾਣ ਹੈ।
ਗੁਰਦਾਸ ਮਾਨ ਤੇ ਗੁਰਪੰਥ ਮਾਨ ਦੀ ਮਾਤਾ ਤੇਜ ਕੌਰ ਦਾ 16 ਨਵੰਬਰ ਨੂੰ ਗਿੱਦੜਬਾਹ ਵਾਲੇ ਘਰ ‘ਚ ਦੇਹਾਂਤ ਹੋ ਗਿਆ ਸੀ। ਕੱਲ੍ਹ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਮਾਤਾ ਤੇਜ ਕੌਰ 86 ਸਾਲਾਂ ਦੇ ਸਨ। ਮਾਤਾ ਜੀ ਆਪਣੇ ਦੂਸਰੇ ਬੇਟੇ ਗੁਰਪੰਥ ਸਿੰਘ ਮਾਨ ਕੋਲ ਗਿੱਦੜਬਾਹ ਵਾਲੇ ਘਰ ‘ਚ ਹੀ ਰਹਿ ਰਹੇ ਸਨ। ਮਾਤਾ ਤੇਜ ਕੌਰ ਆਪਣੇ ਪਿੱਛੇ 2 ਬੇਟੇ ਤੇ 1 ਬੇਟੀ ਛੱਡ ਗਏ ਹਨ।

LEAVE A REPLY