5ਸਿਤਾਰਗੰਜ— ਕੇਂਦਰ ਸਰਕਾਰ ਵਲੋਂ 1000 ਅਤੇ 500 ਦੇ ਨੋਟ ਬੈਨ ਕਰਨ ਤੋਂ ਬਾਅਦ ਨਾਰਾਜ਼ ਕਾਂਗਰਸ ਵਰਕਰਾਂ ਨੇ ਸ਼ੁੱਕਰਵਾਰ ਨੂੰ ਇਥੇ ਤਹਿਸੀਲ ‘ਚ ਧਰਨਾ ਦਿੱਤਾ। ਸ਼ੁੱਕਰਵਾਰ ਨੂੰ ਕਾਂਗਰਸ ਵਰਕਰ ਤਹਿਸੀਲ ‘ਚ ਇਕੱਠੇ ਹੋਏ। ਵਰਕਰਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 8 ਨਵੰਬਰ ਨੂੰ ਦੇਸ਼ ‘ਚ 500 ਅਤੇ 1000 ਦੇ ਨੋਟ ਬੰਦ ਹੋਣ ਦੇ ਕੀਤੇ ਗਏ ਫੈਸਲੇ ਨਾਲ ਦੇਸ਼ ‘ਚ ਹਫੜਾ-ਦਫੜੀ ਦਾ ਮਾਹੌਲ ਹੈ। ਅੱਜ ਆਮ ਆਦਮੀ ਆਪਣਾ ਕੰਮ ਛੱਡ ਕੇ ਬੈਂਕਾਂ ਦੀਆਂ ਲਾਈਨਾਂ ‘ਚ ਲੱਗਾ ਹੋਇਆ ਹੈ। ਕਿਹਾ ਹੈ ਕਿ ਭਾਜਪਾ ਪੂੰਜੀਪਤੀਆਂ ਦੀ ਪਾਰਟੀ ਹੈ। ਭਾਜਪਾ ਨੇ ਸਾਰੇ ਪੂੰਜੀਪਤੀਆਂ ਦਾ ਕਾਲਾ ਧਨ ਸਫੇਦ ਕਰ ਦਿੱਤਾ ਹੈ ਪਰ ਆਮ ਲੋਕਾਂ ਦੇ ਲਈ ਕੁਝ ਵਿਵਸਥਾ ਨਹੀਂ ਕੀਤੀ ਗਈ। ਇਸ ਦੌਰਾਨ ਸਾਬਕਾ ਵਿਧਾਇਕ ਨਾਰਾਇਣ ਪਾਲ, ਅਨਵਰ ਅਹਿਮਦ, ਸੁਰੇਂਦਰ ਸਿੰਘ, ਮੁਸ਼ਤਾਕ ਅਹਿਮਦ, ਤਸਲੀਮ ਅਹਿਮਦ ਆਦਿ ਮੌਜੂਦ ਸਨ।

LEAVE A REPLY