4-copyਨਵੀਂ ਦਿੱਲੀ — ਵੀਰਵਾਰ ਤੜਕੇ ਹਰਿਆਣਾ ‘ਚ ਆਏ ਭੁਚਾਲ ਤੋਂ ਬਾਅਦ ਦਿੱਲੀ ਅਤੇ ਐੱਨ. ਸੀ. ਆਰ ‘ਚ ਇਸ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 4.2 ਮਾਪੀ ਗਈ।
ਅਮਰੀਕੀ ਭੂਗੋਲਿਕ ਸਰਵੇ (USGS) ਅਨੁਸਾਰ, ਭੁਚਾਲ ਦਾ ਕੇਂਦਰ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ ਸਥਿਤ ਬਾਵਲ ਤੋਂ 13 ਕਿਲੋਮੀਟਰ ਦੂਰ ਦੱਖਣ-ਪੂਰਬ ‘ਚ ਸੀ। ਭੁਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਥੱਲੇ ਸੀ। ਭੁਚਾਲ ਕਾਰਨ ਅਜੇ ਤੱਕ ਕਿਸੇ ਵੀ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।
ਭੁਚਾਲ ਸਵੇਰੇ 4.30 ਵਜੇ ਆਇਆ। ਇਸ ਤੋਂ ਬਾਅਦ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਗੁੜਗਾਓਂ, ਫਰੀਦਾਬਾਦ, ਨੋਇਡਾ, ਗਾਜ਼ੀਆਬਾਦ ਅਤੇ ਹੋਰ ਸਥਾਨਾਂ ‘ਤੇ ਮਹਿਸੂਸ ਕੀਤੇ ਗਏ। ਭੁਚਾਲ ਦੇ ਇਹ ਝਟਕੇ ਤਕਰੀਬਨ ਇਕ ਮਿੰਟ ਤੱਕ ਮਹਿਸੂਸ ਕੀਤੇ ਗਏ।

LEAVE A REPLY