8ਇਸਲਾਮਾਬਾਦ — ਪਾਕਿਸਤਾਨੀ ਪ੍ਰਧਾਨ-ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ ਨੇ ਕਿਹਾ ਹੈ ਕਿ ਉਹ ਦਸੰਬਰ ‘ਚ ਅਫਗਾਨਿਸਤਾਨ ‘ਤੇ ਹੋਣ ਵਾਲੀ ‘ਹਾਰਟ ਆਫ ਏਸ਼ੀਆ ਕਾਨਫਰੰਸ’ ‘ਚ ਸ਼ਾਮਿਲ ਹੋਣ ਲਈ ਭਾਰਤ ਦੀ ਯਾਤਰਾ ਕਰਨਗੇ ਅਤੇ ਇਹ ਯਾਤਰਾ ਭਾਰਤ-ਪਾਕਿ ਵਿਚਾਲੇ ਤਣਾਅ ਖਤਮ ਕਰਨ ਦਾ ਚੰਗਾ ਮੌਕਾ ਹੋਵੇਗਾ। ਅਫਗਾਨਿਸਤਾਨ ‘ਤੇ ਇਹ ਸੰਮੇਲਨ ਤਿੰਨ ਦਸੰਬਰ ਨੂੰ ਅੰਮ੍ਰਿਤਸਰ ‘ਚ ਆਯੋਜਿਤ ਹੋਣ ਵਾਲਾ ਹੈ। ਜੇਕਰ ਅਜ਼ੀਜ ਇਸ ਸੰਮੇਲਨ ‘ਚ ਆਏ ਤਾਂ ਉਹ ਸਤੰਬਰ ਦੇ ਉੜੀ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਦੀ ਯਾਤਰਾ ਕਰਨ ਵਾਲੇ ਪਹਿਲੇ ਸੀਨੀਅਰ ਪਾਕਿਸਤਾਨੀ ਅਧਿਕਾਰੀ ਹੋਣਗੇ। ਇਸ ਹਮਲੇ ਤੋਂ ਬਾਅਦ ਭਾਰਤ ਨਵੰਬਰ ‘ਚ ਪਾਕਿਸਤਾਨ ‘ਚ ਹੋਣ ਵਾਲੇ ਪ੍ਰਸਤਾਵਿਤ ਸਾਰਕ ਸਿਖਰ ਸੰਮੇਲਨ ਤੋਂ ਹਟ ਗਿਆ ਸੀ।
ਅਜ਼ੀਜ ਨੇ ਮੀਡੀਆ ਨੂੰ ਕਿਹਾ,”ਭਾਰਤ ਨੇ ਸਾਰਕ ਸਿਖਰ ਸੰਮੇਲਨ ਤੋਂ ਹਟ ਕੇ ਪਾਕਿਸਤਾਨ ‘ਚ ਹੋਣ ਵਾਲੇ ਇਸ ਸੰਮੇਲਨ ਨੂੰ ਬੇਕਾਰ ਕਰ ਦਿੱਤਾ ਸੀ। ਉਸ ਦੇ ਬਰਖਿਲਾਫ ਪਾਕਿਸਤਾਨ ਭਾਰਤ ‘ਚ ਹੋਣ ਵਾਲੇ ਹਾਰਟ ਆਫ ਏਸ਼ੀਆ ‘ਚ ਸ਼ਿਰਕਤ ਕਰਕੇ ਇਸ ਦਾ ਜਵਾਬ ਦੇਵੇਗਾ।” ਉਨ੍ਹਾਂ ਕਿਹਾ,”ਇਹ ਤਣਾਅ ਖਤਮ ਕਰਨ ਦਾ ਚੰਗਾ ਮੌਕਾ ਹੈ।” ਰਿਪੋਰਟ ਦੱਸਿਆ ਗਿਆ ਹੈ ਕਿ ਅਜ਼ੀਜ ਨੇ ਇਹ ਵੀ ਕਿਹਾ ਕਿ ਉਹ ਖੁਦ ਇਸ ਸੰਮੇਲਨ ‘ਚ ਹਿੱਸਾ ਲੈਣਗੇ ਅਤੇ ਉਹ ਭਾਰਤ ਦੀ ਗਲਤੀ ਨਹੀਂ ਦੁਹਰਾਉਣਗੇ। ਜਿਸ ਨੇ ਸਾਰਕ ਸਿਖਰ ਸੰਮੇਲਨ ਦਾ ਬਾਈਕਾਟ ਕੀਤਾ ਸੀ।

LEAVE A REPLY