thudi-sahat-300x150-1-300x150ਜੋਹਾਨਿਸਬਰਗ: ਦੱਖਣੀ ਅਫ਼ਰੀਕਾ ਦੇ ਸਾਬਕਾ ਟੈਸਟ ਬੱਲੇਬਾਜ਼ ਅਲਵਿਰੋ ਪੀਟਰਸਨ ਨੇ ਕ੍ਰਿਕਟ ਦੱਖਣੀ ਅਫ਼ਰੀਕਾ (ਸੀ.ਐੱਸ.ਏ.) ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਪਿਛਲੇ ਸੈਸ਼ਨ ‘ਚ ਰਾਸ਼ਟਰੀ ਟਵੰਟੀ-20 ਫ਼੍ਰੈਂਚਾਈਜ਼ੀ ਚੈਂਪੀਅਨਸ਼ਿਪ ਦੇ ਦੌਰਾਨ ਉਨ੍ਹਾਂ ਨੇ ਮੈਚ ਫ਼ਿਕਸ ਕੀਤਾ ਸੀ। ਦੱਖਣੀ ਅਫ਼ਰੀਕੀ ਬੋਰਡ ਦੀ ਜਾਂਚ ਦੇ ਬਾਅਦ ਅਲਵਿਰੋ ਤੋਂ ਇਲਾਵਾ ਕਈ ਹੋਰ ਖਿਡਾਰੀਆਂ ਨੂੰ ਵੀ ਮੈਚ ਫ਼ਿਕਸਿੰਗ ਦਾ ਦੋਸ਼ੀ ਬਣਾਇਆ ਗਿਆ ਹੈ ਅਤੇ ਉਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ। ਬੋਰਡ ਨੇ ਪੀਟਰਸਨ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਦੇ ਲਈ 14 ਦਿਨਾਂ ਦਾ ਸਮਾਂ ਦਿੱਤਾ ਹੈ।  ਪੀਟਰਸਨ ਦੇ ਵਕੀਲ ਨੇ ਬਿਆਨ ‘ਚ ਕਿਹਾ, ”ਅਲਵਿਰੋ ਨੇ ਕਦੀ ਕੋਈ ਮੈਚ ਫ਼ਿਕਸ ਨਹੀਂ ਕੀਤਾ। ਉਹ ਕਿਸੇ ਮੈਚ ਨੂੰ ਫ਼ਿਕਸ ਕਰਨ ‘ਤੇ ਸਹਿਮਤ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਮੈਚ ਫ਼ਿਕਸ ਕਰਨ ਦੇ ਬਾਰੇ ‘ਚ ਕਦੀ ਸੋਚਿਆ। ਉਨ੍ਹਾਂ ਨੇ ਕਦੀ ਮੈਚ ਫ਼ਿਕਸ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਜਾਂ ਹੋਰ ਤਰ੍ਹਾਂ ਦਾ ਪੁਰਸਕਾਰ ਸਵੀਕਾਰ ਨਹੀਂ ਕੀਤਾ।” ਜ਼ਿਕਰਯੋਗ ਹੈ ਕਿ ਪੀਟਰਸਨ ‘ਤੇ ਇਹ ਦੋਸ਼ 2015 ‘ਚ ਹੋਈ ਰੈਮ ਸਲੈਮ ਟਵੰਟੀ-20 ਚੈਲੰਜ ਸੀਰੀਜ਼ ‘ਚ ਕਈ ਮੈਚਾਂ ਨੂੰ ਫ਼ਿਕਸ ਕਰਨ ਦੀਆਂ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਲਈ ਲਗਾਇਆ ਗਿਆ ਹੈ।

LEAVE A REPLY