2-copy-copyਮੁੰਬਈ — 500 ਅਤੇ 1,000 ਰੁਪਏ ਦੇ ਪੁਰਾਣੇ ਨੋਟਾਂ ਦੀ ਚਲਣ ਤੋਂ ਬਾਹਰ ਕਰਨ ਦੇ ਸਰਕਾਰ ਦੇ ਫੈਸਲੇ ਨਾਲ ਬੈਂਕਾਂ ‘ਚ ਨਕਦੀ ਦੀ ‘ਬਰਸਾਤ’ ਹੋ ਗਈ ਹੈ। ਜਲਦੀ ਹੀ ਇਸ ਦਾ ਫਾਇਦਾ ਆਮ ਲੋਕਾਂ ਨੂੰ ਵੀ ਮਿਲ ਸਕਦਾ ਹੈ ਅਤੇ ਅਜਿਹਾ ਹੋਵੇਗਾ ਸਸਤੇ ਲੋਨ ਦੇ ਰੂਪ ‘ਚ। ਇਕ ਅੰਦਾਜ਼ੇ ਅਨੁਸਾਰ, ਅਜੇ ਤੱਕ ਬੈਂਕਾਂ ਕੋਲ ਚਾਰ ਲੱਖ ਕਰੋੜ ਰੁਪਏ ਜਮ੍ਹਾ ਹੋ ਗਏ ਹਨ।
ਗਾਹਕਾਂ ਨੂੰ ਮਿਲੇਗਾ ਫਾਇਦਾ
ਨੋਟਬੰਦੀ ਤੋਂ ਬਾਅਦ ਲੋਕ ਕੈਸ਼ ਜਮ੍ਹਾ ਕਰਾਉਣ ਬੈਂਕਾਂ ਵੱਲ ਭੱਜ ਰਹੇ ਹਨ। ਬੈਂਕਾਂ ਕੋਲ ਇਸ ਨਾਲ ਜ਼ਿਆਦਾ ਕੈਸ਼ ਜਮ੍ਹਾ ਹੋ ਰਿਹਾ ਹੈ ਕਿ ਉਨ੍ਹਾਂ ਡਿਪਾਜ਼ਿਟ ਰੇਟਸ ‘ਚ ਕਟੌਤੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਲੋਨ ਸਸਤੇ ਹੋਣਗੇ। ਇਸ ਨਾਲ ਰਿਜ਼ਰਵ ਬੈਂਕ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਹ ਸ਼ਿਕਾਇਤ ਵੀ ਦੂਰ ਹੋ ਜਾਵੇਗੀ ਕਿ ਬੈਂਕ ਉਸ ਦੇ ਰੇਟ ਕੱਟ ਦਾ ਪੂਰਾ ਫਾਇਦਾ ਗਾਹਕਾਂ ਨੂੰ ਨਹੀਂ ਦੇ ਰਹੇ ਹਨ। ਦਿੱਲੀ ਅਤੇ ਦੂਸਰੇ ਕਈ ਸਥਾਨਾਂ ‘ਤੇ ਬੈਂਕਾਂ ਕੋਲ ਬੁੱਧਵਾਰ ਨੂੰ ਕੈਸ਼ ਖਤਮ ਹੋ ਗਿਆ, ਪਰ ਕੁਝ ਸ਼ਹਿਰਾਂ ‘ਚ ਬੈਂਕ ਬ੍ਰਾਂਚਾ ਦੇ ਬਾਹਰ ਦੀਆਂ ਲਾਇਨਾਂ ਛੋਟੀਆਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ।
ਅਰਥ-ਵਿਵਸਥਾ ਦੀ ਹਾਲਤ ਸੁਧਰੇਗੀ
ਭਾਰਤੀ ਸਟੇਟ ਬੈਂਕ ਨੇ ਇਕ ਸਾਲ ਤੋਂ 455 ਦਿਨਾਂ ਦੇ ਡਿਪਾਜ਼ਿਟ ਰੇਟ ਨੂੰ ਘਟਾ ਕੇ 6.90 ਫੀਸਦੀ ਕਰ ਦਿੱਤਾ ਹੈ। ਉਨ੍ਹਾਂ 0.15 ਫੀਸਦੀ ਦੀ ਕਟੌਤੀ ਕੀਤੀ ਹੈ। ਉੱਥੇ ਹੀ, ਬੈਂਕ ਨੇ 211 ਤੋਂ ਇਕ ਸਾਲ ਦੇ ਡਿਪਾਜ਼ਿਟ ਲਈ ਡਿਪਾਜ਼ਿਟ ਰੇਟ ਨੂੰ ਪਹਿਲਾਂ ਦੇ 7 ਫੀਸਦੀ ‘ਤੇ ਬਣਾਏ ਰੱਖਿਆ ਹੈ। ਇਹ ਉਨ੍ਹਾਂ ਲੋਕਾਂ ਲਈ ਚੰਗੀ ਖਬਰ ਨਹੀਂ ਹੈ ਜੋ ਬੈਂਕਾਂ ‘ਚ ਪੈਸੇ ਜਮ੍ਹਾ ਕਰਾ ਰਹੇ ਹਨ, ਪਰ ਇਸ ਨਾਲ ਕੁਝ ਹੀ ਹਫਤਿਆਂ ‘ਚ ਲੋਨ ਸਸਤੇ ਹੋਣ ਲੱਗਣਗੇ। ਇਸ ਨਾਲ ਅਰਥ-ਵਿਵਸਥਾ ਨੂੰ ਬੂਸਟ ਮਿਲੇਗਾ, ਜਿਸ ਨਾਲ ਜੀ. ਡੀ. ਪੀ ਗ੍ਰੋਥ ਵਧੇਗੀ।
ਐੱਸ. ਬੀ. ਆਈ ਦੀ ਚੇਅਰਮੈਨ ਅਰੂੰਧਤੀ ਭੱਟਾਚਾਰੀਆ ਨੇ ਕਿਹਾ,”ਸਾਰੇ ਰੇਟ ਘੱਟ ਹੋਣਗੇ। ਬੈਂਕਾਂ ਕੋਲ ਕਾਫੀ ਡਿਪਾਜ਼ਿਟ ਆ ਰਿਹਾ ਹੈ, ਪਰ ਲੋਨ ਦੀ ਮੰਗ ਘੱਟ ਹੈ। ਇਸ ਲਈ ਕੁਝ ਸਮੇਂ ਬਾਅਦ ਲੋਨ ਦੀਆਂ ਦਰਾਂ ਘੱਟ ਹੋਣਗੀਆਂ।” ਪ੍ਰਧਾਨ-ਮੰਤਰੀ ਨੇ 8 ਨਵੰਬਰ ਦੀ ਅੱਧੀ ਰਾਤ ਤੋਂ ਬਾਅਦ 500 ਅਤੇ 1000 ਰੁਪਏ ਦੇ ਨੋਟ ਦਾ ਇਸਤੇਮਾਲ ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬੰਦ ਕਰ ਦਿੱਤਾ ਸੀ। ਸਰਕਾਰ ਨੇ ਬਲੈਕ ਮਨੀ, ਨਕਲੀ ਕਰੰਸੀ ਅਤੇ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਲਈ ਇਹ ਕਦਮ ਚੁੱਕਿਆ ਹੈ।

LEAVE A REPLY