sports-news-300x150-2ਨਵੀਂ ਦਿੱਲੀ: ਕ੍ਰਿਕਟ ਜਗਤ ‘ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਵਿਕਟਕੀਪਰਾਂ ਦੀ ਨਵੀਂ ਭੂਮਿਕਾ ਤੈਅ ਕਰਨ ਵਾਲੇ ਆਸਟਰੇਲੀਆ ਦੇ ਸਾਬਕਾ ਵਿਕਟ ਕੀਪਰ ਅਤੇ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਕਿਹਾ ਕਿ ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ, ਦੱਖਣੀ ਅਫ਼ਰੀਕਾ ਦੇ ਧਮਾਕੇਦਾਰ ਓਪਨਰ ਏ.ਬੀ. ਡਿਵਿਲੀਅਰਸ ਅਤੇ ਇੰਗਲੈਂਡ ਦੇ ਜੋ ਰੂਟ ਵਿਸ਼ਵ ਦੇ ਚੋਟੀ ਦੇ 3 ਬੱਲੇਬਾਜ਼ਾਂ ‘ਚ ਸ਼ਾਮਲ ਹਨ। ਆਸਟ੍ਰੇਲੀਆ ਸਿੱਖਿਅਣ ਵਫ਼ਦ ਦੇ ਨਾਲ ਕਰਨਾਟਕ ਦੇ ਮਨੀਪਾਲ ਦੌਰੇ ‘ਤੇ ਆਏ ਇਸ ਵਿਕਟਕੀਪਰ ਨੇ ਬੇਬਾਕ ਅੰਦਾਜ਼ ‘ਚ ਕਿਹਾ ਕਿ ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਹਾਂ ਕਿਉਂਕਿ ਮੈਂ ਭਾਰਤ ‘ਚ ਮੌਜੂਦ ਹਾਂ ਸਗੋਂ ਇਹ ਹਕੀਕਤ ਹੈ ਕਿ ਵਿਰਾਟ, ਡਿਵਿਲੀਅਰਸ ਅਤੇ ਜੋ ਰੂਟ ਚੋਟੀ ਦੇ 3 ਬੱਲੇਬਾਜ਼ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਸਾਬਕਾ ਸਟਾਰ ਆਫ਼ ਸਪਿਨਰ ਮੁਥਈਆ ਮੁਰਲੀਧਰਨ ਨੂੰ ਅਜੇ ਤੱਕ ਦਾ ਸਭ ਤੋਂ ਵੱਧ ਮੁਸ਼ਕਲ ਗੇਂਦਬਾਜ਼ ਦੱਸਿਆ।  ਸਟਾਰ ਵਿਕਟਕੀਪਰ ਨੇ ਕਿਹਾ ਕਿ ਮੁਰਲੀ ਅਸਲੀਅਤ ‘ਚ ਬੇਹੱਦ ਮੁਸ਼ਕਲ ਗੇਂਦਬਾਜ਼ ਸਨ। ਉਨ੍ਹਾਂ ਨੂੰ ਸਮਝਣਾ ਆਸਾਨ ਨਹੀਂ ਸੀ। ਮੈਂ ਉਨ੍ਹਾਂ ਦੀਆਂ ਗੇਂਦਾਂ ‘ਤੇ ਸ਼ਾਟ ਲਗਾਉਣ ਲਈ ਦੁਵਿਧਾ ‘ਚ ਰਹਿੰਦਾ ਸੀ ਕਿ ਗੇਂਦ ਸਹੀ ਢੰਗ ਨਾਲ ਬੱਲੇ ‘ਤੇ ਆਵੇਗੀ ਜਾਂ ਨਹੀਂ। ਉਹ ਇਕ ਬਿਹਤਰੀਨ ਗੇਂਦਬਾਜ਼ ਸਨ। ਗਿਲਕ੍ਰਿਸਟ ਨੇ ਨਾਲ ਹੀ ਕਿਹਾ ਕਿ ਭਾਰਤ ਨੂੰ ਉਸੇ ਦੀ ਧਰਤੀ ‘ਤੇ ਹਰਾਉਣਾ ਕਿਸੇ ਵੀ ਟੀਮ ਦੇ ਲਈ ਆਸਾਨ ਨਹੀਂ ਹੈ। ਉਨ੍ਹਾਂ ਵਿਰਾਟ ਤੋਂ ਇਲਾਵਾ ਟੀਮ ਇੰਡੀਆ ਦੇ ਸੀਮਿਤ ਓਵਰਾਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬਾਰੇ ‘ਚ ਵੀ ਆਪਣੇ ਅਨੁਭਵ ਸਾਂਝੇ ਕੀਤੇ।

LEAVE A REPLY