download-300x150-1-300x150ਉਹ ਕਾਮ ਦੀ ਭੁੱਖ ਵਿੱਚ ਕਈ ਸਾਲਾਂ ਤੋਂ ਝੁਲਸ ਰਹੀ ਸੀ। ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਦੂਹਰੇ ਹੱਤਿਆਕਾਂਡ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸੀ। ਪਤੀ ਦੀ ਗੈਰ ਹਾਜ਼ਰੀ ਵਿੱਚ ਉਸਨੂੰ ਜਿਸਮਾਨੀ ਸੁਖ ਨਹੀਂ ਮਿਲ ਪਾ ਰਿਹਾ ਸੀ। ਆਖਿਰ ਉਸ ਨੇ ਇਕ ਰਸਤਾ ਕੱਢ ਹੀ ਲਿਆ। ਉਹ ਦੂਹਰੀ ਜ਼ਿੰਦਗੀ ਜਿਊਣ ਲੱਗੀ। ਦਿਨ ਦੇ ਚਾਨਣ ਵਿੱਚ ਉਹ ਘਰ ਵਾਲਿਆਂ ਦੇ ਸਾਹਮਣੇ ਘੁੰਡ ਕੱਢ ਕੇ ਆਦਰਸ਼ ਬਹੂ ਵਾਂਗ ਰਹਿੰਦੀ ਅਤੇ ਜਿਵੇਂ ਹੀ ਰਾਤ ਦਾ ਹਨੇਰਾ ਘਿਰਦਾ, ਉਹ ਆਦਰਸ਼ ਬਹੂ ਦਾ ਚੋਲਾ ਉਤਾਰ ਕੇ ਅਯਾਸ਼ੀ ਵਿੱਚ ਗ੍ਰਸਤ ਹੋ ਜਾਂਦੀ। ਇਹ ਸਿਲਸਿਲਾ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਸੀ। ਨੂੰਹ ਦੀ ਇਸ ਦੂਹਰੀ ਜਿੰਦਗੀ ਦਾ ਰਾਜ਼ ਇਕ ਦਿਨ ਘਰ ਵਾਲਿਆਂ ਦੇ ਸਾਹਮਣੇ ਖੁੱਲ੍ਹ ਹੀ ਗਿਆ। ਇਕ ਰਾਤ ਦਾਦੀ ਸੱਸ ਸੁਸ਼ੀਲਾ ਰਾਜਾਵਤ ਨੇ ਨੂੰਹ ਨੁੰ ਕਿਸੇ ਪਰਾਏ ਮਰਦ ਦੇ ਨਾਲ ਕਾਮ ਸਬੰਧ ਬਣਾਉਂਦੇ ਦੇਖ ਲਿਆ। ਇਸ ਤੋਂ ਬਾਅਦ ਦਾਦੀ ਸੱਸ ਉਸ ਤੇ ਸਖਤ ਨਜ਼ਰ ਰੱਖਣ ਲੱਗ ਪਈ।
ਇਸ ਤੋਂ ਖਫ਼ਾ ਉਸ ਔਰਤ ਨੇ ਰਚੀ ਇਕ ਖੌਫ਼ਨਾਕ ਸਾਜਿਸ਼, ਜੋ ਦਿਲ ਦਹਿਲਾ ਦੇਣ ਵਾਲੀ ਸੀ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਹਜਾਰੀ ਇਲਾਕੇ ਦੇ ਬਿਰਲਾ ਮੰਦਰ ਦਾ ਹੈ। ਜੂਲੀ ਆਪਣੀ ਦਾਦੀ ਸੱਸ ਸੁਸ਼ੀਲਾ ਰਾਜਾਵਤ ਅਤੇ ਆਪਣੇ 6 ਸਾਲ ਦੇ ਬੇਟੇ ਦੇ ਨਾਲ ਰਹਿੰਦੀ ਸੀ। ਪੁਲਿਸ ਅਧਿਕਾਰੀ ਹਰਿਨਰਾਇਣਚਾਰੀ ਮਿਸ਼ਰਾ ਦੇ ਮੁਤਾਬਕ ਪਿਛਲੇ 3 ਸਾਲ ਤੋਂ ਜੂਲੀ ਦਾ ਪਤੀ ਸ਼ਿਵਾ ਰਾਜਾਵਤ ਦੂਹਰੇ ਹੱਤਿਆਕਾਂਡ ਦੇ ਦੋਸ਼ ਵਿੱਚ ਆਪਣੇ ਪਿਤਾ ਅਤੇ ਛੋਟੇ ਭਰਾ ਦੇ ਨਾਲ ਜੇਲ੍ਹ ਵਿੱਚ ਬੰਦ ਹੈ। ਪਤੀ ਦੇ ਜੇਲ੍ਹ ਚਲੇ ਜਾਣ ਤੋਂ ਬਾਅਦ ਜੂਲੀ ਇਕੱਲੀ ਹੋ ਗਈ। ਪਤੀ ਤੋਂ ਬਿਨਾਂ ਉਸ ਦਾ ਮਨ ਨਹੀਂ ਲੱਗਦਾ ਸੀ। ਉਹ ਅਕਸਰ ਆਪਣੀ ਦਾਦੀ ਸੱਸ ਦੇ ਸਾਹਮਣੇ ਰੋਂਦੀ ਰਹਿੰਦੀ ਸੀ। ਸ਼ਿਵਾ ਰਾਜਾਵੰਤ ਦੇ ਕੁਝ ਕਰੀਬੀ ਦੋਸਤ ਸਨ, ਜੋ ਜੇਲ੍ਹ ਤੋਂ ਉਸ ਦੀ ਖਬਰ ਲੈ ਕੇ ਉਸ ਦੇ ਘਰ ਤੇ ਆਉਂਦੇ ਰਹਿੰਦੇ ਸਨ। ਇਸ ਦੌਰਾਨ ਜੂਲੀ ਉਹਨਾਂ ਵਿੱਚੋਂ ਇਕ ਦੋਸਤ ਵੱਲ ਆਕਰਸ਼ਿਤ ਹੋ ਗਈ। ਜਲਦੀ ਹੀ ਦੋਵੇਂ ਨਜ਼ਦੀਕ ਆ ਗਏ ਅਤੇ ਚੋਰੀ-ਛਿਪੇ ਮਿਲਣ ਲੱਗੇ। ਜੂਲੀ ਕਾਫ਼ੀ ਸਮੇਂ ਤੋਂ ਸੈਕਸ ਦੀ ਭੁੱਖੀ ਸੀ। ਆਪਣੀ ਭੁੱਖ ਮਿਟਾਉਣ ਦੇ ਲਈ ਉਹ ਪ੍ਰੇਮੀ ਨੂੰ ਰਾਤ ਦੇ ਸਮੇਂ ਆਪਣੇ ਕਮਰੇ ਵਿੱਚ ਬੁਲਾਉਣ ਲੱਗੀ। ਉਹ ਵਿਅਕਤੀ ਰਾਤ ਨੂੰ ਉਸ ਦੇ ਕੋਲ ਆਉਂਦਾ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਉਥੋਂ ਨਿਕਲ ਜਾਂਦਾ। ਰਾਤ ਦੇ ਹਨੇਰੇ ਵਿੱਚ ਚੱਲਣ ਵਾਲੀ ਐਸ਼ ਪ੍ਰਸਤੀ ਦੇ ਇਸ ਖੇਡ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਇਕ ਰਾਤ ਦਾਦੀ ਸੱਸ ਸੁਸ਼ੀਲਾ ਰਾਜਾਵਤ ਨੇ ਜੂਲੀ ਨੂੰ ਪਰਾਏ ਮਰਦ ਦੇ ਨਾਲ ਮੌਜ-ਮਸਤੀ ਕਰਦੇ ਦੇਖ ਲਿਆ। ਉਸੋ ਰਾਤ ਜੂਲੀ ਕੁਝ ਜ਼ਿਆਦਾ ਹੀ ਉਤਾਵਲੀ ਸੀ। ਇਸ ਚੱਕਰ ਵਿੱਚ ਕਮਰੇ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਈ।
ਰਾਤ ਦੇ ਵਕਤ ਦਾਦੀ ਸੱਸ ਸੁਸ਼ੀਲਾ ਰਾਜਾਵਤ ਦੀ ਨੀਂਦ ਖੁੱਲ੍ਹ ਗਈ। ਉਸਨੇ ਨੂੰਹ ਦੇ ਕਮਰੇ ਤੋਂ ਸਿਸਕਾਰੀਆਂ ਦੀ ਆਵਾਜ਼ ਸੁਣੀ, ਉਸ ਦੇ ਕੰਨ ਖੜ੍ਹੇ ਹੋ ਗਏ। ਉਹ ਦੱਬੇ ਪੈਰਾਂ ਨਾਲ ਕਮਰੇ ਦੇ ਕੋਲ ਪਹੁੰਚੀ, ਅੰਦਰ ਦਾ ਨਜ਼ਰਾ ਦੇਖ ਕੇ ਉਸ ਦੇ ਹੋਸ਼ ਉਡ ਗਏ। ਜੂਲੀ ਆਪਦੇ ਯਾਰ ਦੇ ਨਾਲ ਸੈਕਸ ਵਿੱਚ ਇੰਨੀ ਗੁਆਚੀ ਹੋਈ ਸੀ ਕਿ ਉਸਨੂੰ ਕਮਰੇ ਵਿੱਚ ਕਿਸੇ ਦੇ ਆਉਣ ਦਾ ਅਹਿਸਾਸ ਤੱਕ ਨਾ ਹੋਇਆ। ਦਾਦੀ ਸੱਸ ਨੇ ਉਸੇ ਵਕਤ ਦੋਵਾਂ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ।
ਉਹ ਵਿਅਕਤੀ ਬਿਨਾਂ ਕੁਝ ਬੋਲੇ ਸਿਰ ਨੀਵਾਂ ਕਰਕੇ ਉਥੋਂ ਭੱਜ ਗਿਆ। ਪਰ ਉਸ ਦਿਨ ਤੋਂ ਜੂਲੀ ਘਰ ਵਿੱਚ ਕੈਦ ਹੋ ਕੇ ਰਹਿ ਗਈ। ਦਾਦੀ ਸੱਸ ਉਸ ਤੇ ਸਖਤ ਨਜ਼ਰ ਰੱਖਣ ਲੱਗੀ। ਉਸਨੂੰ ਬਾਹਰ ਦੇ ਕਿਸੇ ਵਿਅਕਤੀ ਨਾਲ ਗੱਲ ਕਰਨ, ਘਰ ਦੇ ਬਾਹਰ ਕਿਤੇ ਜਾਣ, ਇੱਥੋਂ ਤੱਕ ਕਿ ਮੋਬਾਇਲ ਫ਼ੋਨ ਤੇ ਗੱਲ ਕਰਨ ਤੋਂ ਵੀ ਰੋਕ ਦਿੱਤਾ ਸੀ। ਜੂਲੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਤੜਫ਼ਣ ਲੱਗੀ। ਵੁਸ ਨੇ ਸੱਸ ਦੀਆਂ ਨਜ਼ਰਾਂ ਤੋਂ ਬਚ ਕੇ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਨਤੀਜਾ ਇਹ ਹੋਇਆ ਕਿ ਉਹ ਗੁੱਸੇ ਨਾਲ ਪਾਗਲ ਹੋ ਗਈ। ਉਸ ਨੇ ਸੱਸ ਨੂੰ ਹੀ ਖਤਮ ਕਰਨ ਦਾ ਖਤਰਨਾਕ ਪਲਾਨ ਬਣਾ ਲਿਆ। 5 ਅਗਸਤ ਦੀ ਸਵੇਰ 8 ਵਜੇ ਆਪਣੇ ਬੇਟੇ ਨੂੰ ਸਕੂਲ ਭੇਜਣ ਤੋਂ ਬਾਅਦ ਜੂਲੀ ਨੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜੂਲੀ ਨੇ ਚਾਹ ਵਿੱਚ ਕਾਫ਼ੀ ਸਾਰੀਆਂ ਨੀਂਦ ਦੀਆਂ ਗੋਲੀਆਂ ਮਿਲਾ ਕੇ ਆਪਣੀ ਦਾਦੀ ਸੱਸ ਸੁਸ਼ੀਲਾ ਨੂੰ ਪਿਆ ਦਿੱਤੀਆਂ। ਚਾਹ ਪੀਣ ਦੇ ਕੁਝ ਸਮੇਂ ਬਾਅਦ ਹੀ ਸੁਸ਼ੀਲਾ ਰਾਜਾਵਤ ਨੂੰ ਨੀਂਦ ਆਉਣ ਲੱਗੀ। ਉਹ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਮੌਕਾ ਦੇਖ ਕੇ ਜੂਲੀ ਨੇ ਤੌਲੀਏ ਨਾਲ ਗਲਾ ਦਬਾਅ ਕੇ ਉਸ ਦੀ ਹੱਤਿਆ ਕਰ ਦੱਿਤੀ। ਸੱਸ ਦੀ ਹੱਤਿਆ ਤੋਂ ਬਾਅਦ ਉਸ ਨੇ ਕਮਰੇ ਦਾ ਸਾਰਾ ਸਮਾਨ ਇਸ ਤਰ੍ਹਾਂ ਖਿੰਡਾ ਦਿੱਤਾ, ਤਾਂ ਜੋ ਮਾਮਲਾ ਲੁੱਟਮਾਰ ਦਾ ਲੱਗੇ। ਤਕਰੀਬਨ 12 ਵਜੇ ਜੂਲੀ ਮੈਂ ਲੁੱਟੀ ਗਈ, ਮੈਂ ਲੁੱਟੀ ਗਈ, ਬਰਬਾਦ ਹੋ ਗਈ, ਚੀਖਣ ਲੱਗੀ। ਆਵਾਜ਼ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਪੁਲਿਸ ਵੀ ਉਥੇ ਪਹੁੰਚ ਗਈ। ਜੂਲੀ ਨੇ ਪੁਲਿਸ ਨੂੰ ਦੱਸਿਆ ਕਿ 3 ਲੋਕ ਉਸ ਦੇ ਪਤੀ ਸ਼ਿਵਾ ਦੇ ਦੋਸਤ ਦੱਸ ਕੇ ਘਰ ਵਿੱਚ ਵੜੇ। ਤਿੰਨੇ ਅੰਦਰ ਕਮਰੇ ਵਿੱਚ ਕੁਰਸੀ ਤੇ ਬੈਠ ਕੇ ਸੱਸ ਨਾਲ ਗੱਲਾਂ ਕਰਨ ਲੱਗੇ। ਮੈਂ ਉਹਨਾਂ ਦੇ ਲਈ ਅੰਦਰ ਰਸੋਈ ਵਿੱਚ ਚਾਹ ਬਣਾਉਣ ਚਲੀ ਗਈ। ਥੋੜ੍ਹੀ ਦੇਰ ਬਾਅਦ 2 ਲੋਕ ਰਸੋਈ ਵਿੱਚ ਆ ਗਏ। ਉਹਨਾਂ ਨੇ ਮੈਨੁੰ ਪਿੱਛੇ ਤੋਂ ਪਕੜ ਲਿਆ। ਇਕ ਨੇ ਮੇਰੇ ਸਿਰ ਤੇ ਪਿਸਟਲ ਟਿਕਾ ਲਿਆ, ਦੂਜੇ ਨੇ ਮੇਰਾ ਪੇਟੀਕੋਟ ਚੁੱਕ ਕੇ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਉਹ ਕੁਝ ਕਰਨ ਵਿੱਚ ਕਾਮਯਾਬ ਹੁੰਦੇ, ਉਸੇ ਵਿੱਚਕਾਰ ਕਿਸੇ ਨੇ ਦਰਵਾਜ਼ੇ ਤੇ ਆਵਾਜ਼ ਦਿੱਤੀ, ਆਵਾਜ਼ ਸੁਣ ਕੇ ਤਿੰਨੇ ਭੱਜ ਗਏ। ਜਾਣ ਤੋਂ ਪਹਿਲਾਂ ਉਹ ਅਲਮਾਰੀ ਵਿੱਚ ਰੱਖਿਆ ਸੋਨਾ ਲੁੱਟ ਕੇ ਲੈ ਗਏ ਅਤੇ ਉਹਨਾਂ ਨੇ ਸੱਸ ਦੀ ਵੀ ਹੱਤਿਆ ਕਰ ਦਿੱਤੀ। ਜੂਲੀ ਨੇ ਪੁਲਿਸ ਨੂੰ ਜੋ ਕਹਾਣੀ ਸੁਣਾਈ ਸੀ, ਪੁਲਿਸ ਦੁਆਰਾ ਅੰਦਰ ਜਾਂਚ ਕਰਨ ਤੇ ਝੂਠੀ ਨਿਕਲੀ। ਜਿਸ ਕਰਨ ਜੂਲੀ ਸ਼ੱਕ ਦੇ ਘੇਰੇ ਵਿੱਚ ਆ ਗਈ। ਜੂਲੀ ਨੇ ਤਿੰਨੇ ਲੁਟੇਰਿਆਂ ਨੂੰ ਸਾਹਮਣੇ ਕਮਰੇ ਵਿੱਚ ਰੱਖੀ ਕੁਰਸੀਆਂ ਤੇ ਬੈਠ ਕੇ ਸੱਸ ਨਾਲ ਗੱਲ ਕਰਨ ਦੀ ਗੱਲ ਕਹੀ ਸੀ, ਜਦਕਿ ਕਮਰੇ ਵਿੱਚ ਕੁਰਸੀਆਂ ਇਕ ਦੇ ਉਪਰ ਇਕ ਰੱਖੀਆਂ ਸਨ। ਦੂਜੀ ਗੱਲ ਜੂਲੀ ਨੇ ਹੱਤਿਆਰੇ ਦੁਆਰਾ ਉਸ ਦਾ ਦੁਪੱਟਾ ਲਿਜਾਣ ਦੀ ਗੱਲ ਕਹੀ ਸੀ ਪਰ ਉਹ ਦੁਪੱਟਾ ਕਮਰੇ ਵਿੱਚ ਲਾਸ਼ ਦੇ ਕੋਲ ਮਿਲਿਆ। ਤੀਜੀ ਗੱਲ, ਜੋ ਸੋਨਾ ਲੁਟੇਰਿਆਂ ਦੁਆਰਾ ਲੁੱਟ ਕੇ ਲਿਜਾਣ ਦੀ ਗੱਲ ਕਹੀ ਸੀ, ਜਾਂਚ ਵਿੱਚ ਪਤਾ ਲੱਗਿਆ ਕਿ ਉਹ ਸੋਨਾ ਬੈਂਕ ਗਿਚ ਗਿਰਵੀ ਰੱਖਿਆ ਹੋਇਆ ਹੈ। ਉਸ ਤੇ ਲੋਨ ਲਿਆ ਗਿਆ ਸੀ। ਇਸ ਤੋਂ ਇਲਾਵਾ ਜੂਲੀ ਆਪਣਾ ਬਿਆਨ ਲਗਾਤਾਰ ਬਦਲ ਰਹੀ ਸੀ। ਪੁਲਿਸ ਦੁਆਰਾ ਸਖਤੀ ਨਾਲ ਜਾਂਚ ਕਰਨ ਤੇ ਜੂਲੀ ਨੇ ਦਾਦੀ ਸੱਸ ਦੀ ਹੱਤਿਆ ਕਰਨ ਦੀ ਗੰਲ ਕਬੂਲ ਕਰ ਲਈ ਅਤੇ ਸਾਰੀ ਅਸਲੀਅਤ ਬਿਆਨ ਕਰ ਸਾਜਿਸ਼ ਰਚਣ ਵਿੱਚ ਲੱਗੀ ਸੀ। ਉਸ ਨੇ ਟੈਲੀਵਿਜਨ ਸੀਰੀਅਲ ਦੇਖ ਕੇ ਹੱਤਆ ਕਰਨ ਅਤੇ ਉਸ ਤੋਂ ਬਚਣ ਦੀ ਪਲਾਨਿੰਗ ਬਣਾਈ ਸੀ। ਉਸ ਨੇ ਸੀਰੀਅਲ ਦੁਆਰਾ ਛੋਟੇ-ਵੱਡੇ ਅਪਰਾਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪਹਿਲਾਂ ਉਸ ਨੇ ਬਦਮਾਸ਼ਾਂ ਦੁਆਰਾ ਰੇਪ ਕੀਤੇ ਜਾਣ ਦੀ ਕਹਾਣੀ ਪੁਲਿਸ ਦੇ ਸਾਹਮਣੇ ਸੁਣਾਉਣ ਬਾਰੇ ਸੋਚਿਆ ਸੀ ਪਰ ਰੇਪ ਦੇ ਮਾਮਲੇ ਵਿੱਚ ਮੈਡੀਕਲ ਐਂਗਲ ਨੂੰ ਦੇਖਦੇ ਹੋਏ ਉਸ ਨੇ ਪਿਸਟਲ ਦਿਖਾ ਕੇ ਰੇਪ ਕਰਨ ਦੀ ਕੋਸ਼ਿਸ਼, ਲੁੱਟ ਅਤੇ ਹੱਤਿਆ ਦੀ ਕਹਾਣੀ ਸੁਣਾਈ।ਜੂਲੀ ਨੂੰ ਯਕੀਨ ਸੀ ਕਿ ਉਸ ਦੁਆਰਾ ਦੱਸੀ ਗਈ ਸਾਰੀ ਗੱਲ ਪੁਲਿਸ ਮੰਨ ਲਵੇਗੀ ਅਤੇ ਉਹ ਸਾਫ਼ ਤੌਰ ਤੇ ਬਚ ਜਾਵੇਗੀ ਪਰ ਅਜਿਹਾ ਹੋਇਆ ਨਹੀਂ, ਪੁਲਿਸ ਨੇ ਜਾਂਚ ਕਰਕੇ ਉਸ ਦੀ ਸਾਰੀ ਪੋਲ ਖੋਲ੍ਹ ਦਿੱਤੀ। ਜੂਲੀ ਨੇ ਦੱਸਿਆ ਕਿ ਉਸਨੂੰ ਆਪਣੀ ਦਾਦੀ ਸੱਸ ਦੀ ਹੱਤਿਆ ਕਰਨ ਤੇ ਕੋਈ ਗਮ ਨਹੀਂ ਕਿਉਂਕਿ ਉਹ ਉਸਦੇ ਪ੍ਰੇਮੀ ਨੂੰ ਮਿਲਣ ਨਹੀਂ ਦੇ ਰਹੀ ਸੀ। ਸੈਕਸ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਇਨਸਾਨ ਦੇ ਲਈ ਸੈਕਸ ਦੀ ਭੁੱਖ ਜਿਸਮਾਨੀ ਜ਼ਰੂਰਤ ਹੈ। ਇਸ ਤੇ ਰੋਕ ਲਗਾਉਣ ‘ਤੇ ਔਰਤ ਹੋਵੇ ਜਾਂ ਮਰਦ ਹੱਤਿਆ ਕਰਨ ਵਰਗਾ ਖੌਫ਼ਨਾਕ ਕਦਮ ਚੁੱਕ ਸਕਦਾ ਹੈ।

LEAVE A REPLY