6-copyਹੁਸ਼ਿਆਰਪੁਰ : ਐੱਸ. ਵਾਈ. ਐੱਲ. ਨੂੰ ਲੈ ਕੇ ਪੰਜਾਬ ਦੀ ਸੱਤਾਧਾਰੀ ਅਕਾਲੀ ਦਲ ਸੂਬੇ ਦੇ ਹੱਕ ਲਈ ਲੜਾਈ ਲੜ ਰਹੀ ਹੈ, ਇਹ ਕਹਿਣਾ ਹੈ ਕਿ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਦਾ। ਠੰਡਲ ਹੁਸ਼ਿਆਰਪੁਰ ਵਿਚ ਬਣੇ ਨਵੇਂ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ।
ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਸਤਲੁਜ-ਯਮੁਨਾ ਲਿੰਕ ਨਹਿਰ ਮਾਮਲੇ ਵਿਚ ਪੰਜਾਬ ਖਿਲਾਫ ਸੁਣਾਏ ਗਏ ਫੈਸਲੇ ਤੋਂ ਬਾਅਦ 16 ਨਵੰਬਰ ਬੁੱਧਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਜਿਸ ਵਿਚ ਅਕਾਲੀ ਦਲ ਨੇ ਇਕ ਵਿਸ਼ੇਸ਼ ਬਿੱਲ ਪਾਸ ਕੀਤਾ। ਇਸ ਬਿੱਲ ਮੁਤਾਬਕ ਪੰਜਾਬ ਦਾ ਪਾਣੀ ਵਰਤ ਰਹੇ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਪਾਣੀ ਦੀਆਂ ਕੀਮਤਾਂ ਅਦਾਅ ਕਰਨੀਆਂ ਪੈਣਗੀਆਂ।

LEAVE A REPLY