5ਨਵੀਂ ਦਿੱਲੀ— ਨੋਟਬੰਦੀ ਦੇ ਬਾਅਦ ਪਿਛਲੇ ਇਕ ਹਫਤੇ ਤੋਂ ਦੇਸ਼ ਭਰ ‘ਚ ਚੱਲ ਰਹੀ ਕੈਸ਼ ਦੀ ਦਿਕੱਤ ਦੇ ਵਿਚਕਾਰ ਭਾਰਤੀ ਸਟੇਟ ਬੈਂਕ ਨੇ ਇਕ ਰਾਹਤ ਦੀ ਖਬਰ ਦਿੱਤੀ ਹੈ। ਜਲਦੀ ਹੀ ਐੱਸ. ਬੀ. ਆਈ. ਆਪਣੇ ਏ. ਟੀ. ਐੱਮ. ਰਾਹੀਂ 50 ਅਤੇ 20 ਦੇ ਨੋਟ ਕਢਵਾਉਣ ਦੀ ਸੁਵਿਧਾ ਦੇਣ ਜਾ ਰਹੀ ਹੈ। ਬੈਂਕ ਦੇ ਇਸ ਫੈਸਲੇ ਨਾਲ ਯਕੀਨਨ ਉਪਭੋਗਤਾਵਾਂ ਨੂੰ ਸੁਵਿਧਾ ਹੋਵੇਗੀ।
ਐੱਸ. ਬੀ. ਆਈ. ਦੀ ਪ੍ਰਧਾਨ ਅਰੁਨਧਤੀ ਭਟਨਾਚਾਰਿਆ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਭੀੜ ਦੇ ਘਟਦੇ ਹੀ ਬੈਂਕ 50 ਅਤੇ 20 ਦੇ ਨੋਟ ਵੀ ਵੰਢਣਾ ਸ਼ੁਰੂ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਇਕ ਦਿਨ ‘ਚ ਚਾਰ ਹਜ਼ਾਰ ਦੀ ਥਾਂ 4500 ਤੱਕ ਕਢਵਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਇਲਾਵਾ ਸਰਕਾਰ ਨੇ ਪੁਰਾਣੇ ਨੋਟਾਂ ਦੀ ਵੈਧਤਾ ਹੋਰ 10 ਦਿਨ ਵਧਾ ਦਿੱਤੀ ਹੈ। ਹੁਣ ਹਸਪਤਾਲਾਂ, ਸਟੇਸ਼ਨਾਂ, ਸ਼ਮਸ਼ਾਨ ਘਾਟ, ਦਵਾਈ ਦੀਆਂ ਦੁਕਾਨਾਂ, ਪੈਟਰੋਲ ਪੰਪਾਂ ‘ਚ 24 ਨਵੰਬਰ ਤੱਕ 500 ਅਤੇ 1000 ਦੇ ਨੋਟ ਸਵਿਕਾਰ ਕੀਤੇ ਜਾਣਗੇ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦੇ ਬਾਅਦ ਇਕ ਬੈਠਕ ਬੁਲਾਈ ਜਿਸ ਦੇ ਬਾਅਦ ਇਹ ਫੈਸਲਾ ਲਿਆ ਗਿਆ।

LEAVE A REPLY