9ਨਵੀਂ ਦਿੱਲੀ— ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਏਜੰਸੀਆਂ ਨੇ 140 ਤੋਂ ਜ਼ਿਆਦਾ ਸੋਨੇ ਦੇ ਸਿੱਕਿਆ ਨਾਲ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਤੋਂ ਆਏ ਇਸ ਵਿਅਕਤੀ ਦਾ ਪਛਾਣ ਐੱਚ. ਫਹਦ ਦੇ ਰੂਪ ‘ਚ ਹੋਈ ਹੈ ਅਤੇ ਸੀ. ਆਈ. ਐੱਸ. ਐੱਫ. ਦੇ ਅਧਿਕਾਰੀਆਂ ਨੇ ਉਸ ਨੂੰ ਫੜਿਆ ਸੀ। ਉਸ ਵਿਅਕਤੀ ਦੇ ਬੈਗ ‘ਚ 143 ਸੋਨੇ ਦੇ ਸਿੱਕੇ ਸਨ, ਜਿਨਾਂ ਦਾ ਕੁੱਲ ਭਾਰ 4 ਕਿਲੋਗ੍ਰਾਮ ਸੀ। ਇਸ ਦਾ ਮੁੱਲ ਕਰੀਬ 1.16 ਕਰੋੜ ਰੁਪਏ ਹੈ। ਉਸ ਵਿਅਕਤੀ ਨੂੰ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਕੀ ਇਸ ਸੋਨੇ ਨੂੰ ਸਹੀ ਤਰੀਕੇ ਨਾਲ ਲਿਆਇਆ ਗਿਆ ਸੀ।

LEAVE A REPLY