3ਕੋਲਕਾਤਾ — ਮੋਦੀ ਸਰਕਾਰ ‘ਤੇ ਦੇਸ਼ ‘ਚ 500 ਤੇ 1000 ਦੇ ਪੁਰਾਣੇ ਨੋਟਾਂ ‘ਤੇ ਬੈਨ ਲਗਾ ਕੇ ਦੇਸ਼ ਦੇ ਲੋਕਾਂ ਨੂੰ ਭਿਖਾਰੀ ਬਣਾਉਣ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਇਸ ਮੁੱਦੇ ‘ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰੇਗੀ ਭਾਵੇਂ ਹੋਰ ਪਾਰਟੀਆਂ ਦੇ ਆਗੂ ਉਨ੍ਹਾਂ ਨਾਲ ਜਾਣ ਜਾਂ ਨਾ ਜਾਣ। ਮਮਤਾ ਨੇ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਇਥੇ ਹਵਾਈ ਅੱਡੇ ‘ਤੇ ਕਿਹਾ, ”ਬੁੱਧਵਾਰ ਮੈਂ ਨੋਟਬੰਦੀ ਮਾਮਲੇ ‘ਤੇ ਰਾਸ਼ਟਰਪਤੀ ਨੂੰ ਮਿਲਾਂਗੀ। ਮੈਂ ਆਪਣੇ 40 ਸੰਸਦ ਮੈਂਬਰਾਂ ਨਾਲ ਉਨ੍ਹਾਂ ਨੂੰ ਮਿਲਣ ਜਾਵਾਂਗੀ। ਮੈਂ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਕੀਤੀ ਹੈ। ਮੈਂ ਰਾਹੁਲ ਗਾਂਧੀ, ਨਿਤੀਸ਼ ਕੁਮਾਰ, ਨਵੀਨ ਪਟਨਾਇਕ, ਮੁਲਾਇਮ ਸਿੰਘ ਯਾਦਵ ਤੇ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ। ਉਹ ਨਾਲ ਆ ਸਕਦੇ ਹਨ।” ਉਨ੍ਹਾਂ ਕਿਹਾ, ”ਜੇਕਰ ਉਹ ਮੇਰੇ ਨਾਲ ਚੱਲਣਾ ਚਾਹੁੰਦੇ ਹਨ ਤਾਂ ਵਧੀਆ ਗੱਲ ਹੈ, ਨਹੀਂ ਤਾਂ ਮੈਂ ਆਪਣੇ ਸੰਸਦ ਮੈਂਬਰਾਂ ਨਾਲ ਹੀ ਜਾਵਾਂਗੀ। ਨੈਸ਼ਨਲ ਕਾਨਫਰੰਸ ਦੇ ਮੁਖੀ ਅਮਰ ਅਬਦੁਲਾ ਮੇਰੇ ਨਾਲ ਆ ਸਕਦੇ ਹਨ।” ਇਸ ਮੁੱਦੇ ‘ਤੇ ਰਾਸ਼ਟਰਪਤੀ ਨਾਲ ਮੁਲਾਕਾਤ ਨੂੰ ਜਲਦਬਾਜ਼ੀ ਦੱਸਣ ਵਾਲੀਆਂ ਕੁਝ ਸਿਆਸੀ ਪਾਰਟੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਮਮਤਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਰਜ਼ੀ ਹੈ।

LEAVE A REPLY