copy-of-2ਫਿਰੋਜ਼ਪੁਰ : 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਕਾਰਣ, ਜਿਥੇ ਆਮ ਜਨਤਾ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਫੀਸ ਜਮ੍ਹਾ ਕਰਵਾਉਣ ‘ਚ ਭਾਰੀ ਮੁਸ਼ਕਲ ਹੋ ਰਹੀ ਹੈ। ਗਰਾਮਰ ਸਕੂਲ ਫਿਰੋਜ਼ਪੁਰ ਦੇ ਸਟਾਫ ਮੈਂਬਰ ਰਵਿੰਦਰ ਸਿੰਘ (ਗੋਲਡੀ) ਨੇ ਦੱਸਿਆ ਕਿ ਉਹ 10ਵੀਂ ਦੇ ਦਾਖਲਾ ਫਾਰਮ ਭਰਨ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ‘ਚ ਦਾਖਲਾ ਫੀਸਾਂ ਜਮ੍ਹਾ ਕਰਵਾਉਣ ਲਈ ਗਏ। ਉਥੇ ਜਾ ਕੇ ਉਹ ਸਵੇਰੇ 9 ਵਜੇ ਤੋਂ ਲਾਈਨ ‘ਚ ਲੱਗਾ ਰਿਹਾ। ਗੋਲਡੀ ਨੇ ਦੱਸਿਆ ਕਿ ਜਦੋਂ ਉਸ ਦੀ ਵਾਰੀ ਆਈ ਤਾਂ ਬੈਂਕ ਅਧਿਕਾਰੀਆਂ ਨੇ ਰਕਮ ਜਮ੍ਹਾ ਕਰਵਾਉਣ ਵਾਲੇ ਦੀ ਆਧਾਰ ਕਾਰਡ ਦੀ ਕਾਪੀ ਅਤੇ ਜਿਸ ਦੇ ਖਾਤੇ ‘ਚ ਰਕਮ ਪਾਈ ਜਾਣੀ ਹੈ, ਉਸ ਦੇ ਆਧਾਰ ਕਾਰਡ ਦੀ ਕਾਪੀ ਦੀ ਮੰਗ ਕੀਤੀ। ਉਥੇ ਹੈਰਾਨੀ ਵਾਲੀ ਗੱਲ ਹੋਈ ਕਿ ਫਾਰਮ ਦਾ ਆਧਾਰ ਕਾਰਡ ਕਿਵੇਂ ਦਿੱਤਾ ਜਾਵੇ ਅਤੇ ਪੰਜਾਬ ਸਰਕਾਰ ਦੇ ਆਧਾਰ ਕਾਰਡ ਦੀ ਕਾਪੀ ਕਿਵੇਂ ਪੈਦਾ ਕੀਤੀ ਜਾਵੇ? ਅਖੀਰ ‘ਚ ਦਾਖਲਾ ਫੀਸਾਂ ਦੀ ਰਕਮ ਬਿਨਾਂ ਜਮ੍ਹਾ ਕਰਵਾਏ ਉਸ ਨੂੰ ਵਾਪਸ ਮੁੜਨਾ ਪਿਆ, ਜਿਸ ਕਰ ਕੇ ਸਕੂਲ ਸਟਾਫ ‘ਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ।

LEAVE A REPLY