8ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਇਕ ਦਿਨਾ ਸਪੈਸ਼ਲ ਸਦਨ ਉਸ ਸਮੇਂ ਇਤਿਹਾਸਕ ਬਣ ਗਿਆ ਜਦੋਂ ਸੱਤਾਧਾਰੀ ਧਿਰ ਨੇ ਹੀ ਇਕ ਮਤਾ ਲਿਆ ਕੇ ਆਪਣੇ ਆਪ ਅਤੇ ਆਪਣੀ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਜਾਰੀ ਕਰਵਾ ਲਈ| ਇਹ ਸ਼ਾਇਦ ਪਹਿਲਾ ਮੌਕਾ ਹੀ ਹੋਵੇਗਾ ਕਿ ਖੁਦ ਸਰਕਾਰ ਮਤਾ ਪੇਸ਼ ਕਰਕੇ ਆਪਣੇ ਆਪ ਨੂੰ ਹਦਾਇਤਾਂ ਜਾਰੀ ਕਰਵਾਏ| ਇਹ ਵੀ ਗੱਲ ਇਤਿਹਾਸਕ ਹੈ ਕਿ ਗੁਆਂਢੀ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀ ਦੀ ਕੀਮਤ ਵਸੂਲਣ ਲਈ ਵੀ ਵਿਧਾਨ ਸਭਾ ਵਿਚ ਮਤਾ ਪਾਸ ਕਰਾਇਆ ਗਿਆ|
ਇਹ ਵੀ ਇਤਿਹਾਸ ਹੀ ਬਣ ਗਿਆ ਕਿ ਸਪੈਸ਼ਲ ਸਦਨ ਵਿਚ ਵਿਰੋਧੀ ਧਿਰ ਕਾਂਗਰਸ ਗੈਰ ਹਾਜ਼ਰ ਰਹੀ| ਕਿਉਂਕਿ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਐਸ.ਵਾਈ.ਐਲ ਮੁੱਦੇ ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਸਤੀਫੇ ਦੇ ਦਿੱਤੇ ਸਨ|

LEAVE A REPLY