2ਨਵੀਂ ਦਿੱਲੀ : ਪੁਰਾਣੇ ਨੋਟਾਂ ਤੇ ਪਾਬੰਦੀ ਲਾਉਣ ਤੋਂ ਬਾਅਦ ਜਿਥੇ ਆਮ ਜਨਤਾ ਲੰਬੀਆਂ-ਲੰਬੀਆਂ ਲਾਈਨਾਂ ਵਿਚ ਲੱਗ ਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਇਕ ਹੋਰ ਫੈਸਲਾ ਚੁੱਕਿਆ ਹੈ| ਜਿਹੜਾ ਵਿਅਕਤੀ ਬੈਂਕ ਵਿਚ ਨੋਟ ਬਦਲਵਾਏਗਾ, ਉਸ ਦੀ ਉਂਗਲੀ ਤੇ ਵੋਟਾਂ ਵਾਲੀ ਸਿਆਹੀ ਲਾਈ ਜਾਵੇਗੀ| ਸਰਕਾਰ ਦਾ ਮੰਨਣਾ ਹੈ ਕਿ ਕੁਝ ਲੋਕ ਆਪਣਾ ਕਾਲਾ ਧਨ ਛੁਪਾਉਣ ਲਈ ਬੇਕਸੂਰਾਂ ਨੂੰ ਵਾਰ-ਵਾਰ ਲਾਈਨਾਂ ਵਿਚ ਲਾ ਰਹੇ ਹਨ|

LEAVE A REPLY