4ਸ਼ਿਮਲਾ— ਟਾਂਡੀ ਸਨਸਾਰੀ ਸੜਕ ‘ਤੇ ਲੋਟੇ ਨਾਲੇ ਨੇੜੇ ਬੇਲੀ ਪੁਲ ਢਹਿ ਜਾਣ ਨਾਲ ਚੰਬਾ ਦਾ ਨੇੜੇ ਦੇ ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ। ਬੀ. ਆਰ. ਓ. ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਭਾਰੀ ਮਸ਼ੀਨਰੀ ਨਾਲ ਲਧਿਆ ਇਕ ਟਰੱਕ ਇਸ 30 ਮੀਟਰ ਲੰਬੇ ਪੁਲ ਤੋਂ ਲੰਘ ਰਿਹਾ ਸੀ, ਜਦੋਂ ਪੁਲ ਟੁੱਟ ਗਿਆ।
ਉਨ੍ਹਾਂ ਨੇ ਕਿਹਾ ਕਿ ਇਹ ਪੁਲ ਇਸ 150 ਕਿਲੋਮੀਟਰ ਲੰਬੀ ਸੜਕ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਬਹੁਤ ਮਹੱਤਵਪੂਰਨ ਸੀ। ਇਹ ਪਾਂਗੀ ਘਾਟੀ ਨੂੰ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਨਾਲ ਜੋੜਦਾ ਸੀ।

LEAVE A REPLY