5ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਪਣਾ 96ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਸ਼੍ਰੋਮਣੀ ਸੰਸਥਾ ਦੇ ਸਥਾਪਨਾ ਦਿਵਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਅੱਜ ਸਭ ਤੋਂ ਪਹਿਲਾਂ 13 ਨਵੰਬਰ ਨੂੰ ਪ੍ਰਕਾਸ਼ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਪੂਰਾ ਦਿਨ ਗੁਰਬਾਣੀ ਮਨੋਹਰ ਕੀਰਤਨ ਲਗਾਤਾਰ ਜਾਰੀ ਹੈ। ਇਸ ਮੌਕੇ SGPC ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੋਂ ਇਲਾਵਾ SGPC ਦੇ ਸਮੁੱਚੇ ਅਹੁਦੇਦਾਰ ਪਹੁੰਚਣਗੇ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਹ ਸੰਸਥਾ 15 ਨਵਬੰਰ 1920 ਨੂੰ ਹੋਂਦ ਵਿੱਚ ਆਈ ਸੀ।
ਇਸ ਸੰਸਥਾ ਦੀ ਸਥਾਪਨਾ ਦਾ ਮੁੱਢ ਗੁਰਦੁਆਰਾ ਸੁਧਾਰ ਲਹਿਰ ਸੀ। ਸ਼ਹੀਦੀਆਂ ਵਿੱਚੋਂ ਜਨਮੀ ਇਹ ਸੰਸਥਾ ਅੱਜ ਗੁਰਧਾਮਾਂ ਦੇ ਪ੍ਰਬੰਧ ਦੇ ਨਾਲ 113 ਦੇ ਕਰੀਬ ਵਿੱਦਿਅਕ ਅਦਾਰਿਆਂ, ਧਰਮ ਪ੍ਰਚਾਰ ਤੇ ਸਮਾਜ ਸੇਵਾ ਨਾਲ ਜੁੜੇ ਕਾਰਜ ਕਰ ਰਹੀ ਹੈ। ਮੌਜੂਦਾ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਇਸ ਸੰਸਥਾ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

LEAVE A REPLY