6ਲਖਨਊ — ਰਾਜਧਾਨੀ ਲਖਨਊ ‘ਚ ਇਕ ਅਖਬਾਰ ਦੇ ਪ੍ਰੋਗਰਾਮ ‘ਚ ਹਿੱਸਾ ਲੈਣ ਆਏ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਭਾਰਤ-ਪਾਕਿ ਸੰਬੰਧਾਂ ਅਤੇ ਪਾਕਿਸਤਾਨ ‘ਚ ਦਹਿਸ਼ਤਗਰਦੀ ‘ਤੇ ਕਈ ਬਿਆਨ ਦਿੱਤੇ। ਉਨ੍ਹਾਂ ਕਿਹਾ,”ਅਕਸਰ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਪਾਕਿਸਤਾਨ ‘ਚ ਹੋਣ ਦੀ ਗੱਲ ਆਉਂਦੀ ਹੈ। ਪਰ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਅਜਿਹਾ ਨਹੀਂ ਹੈ। ਦਾਊਦ ਪਾਕਿਸਤਾਨ ‘ਚ ਨਹੀਂ ਹੈ ਅਤੇ ਜੇਕਰ ਕੋਈ ਦੋਸ਼ ਲਗਾ ਰਿਹਾ ਹੈ ਤਾਂ ਉਹ ਸਬੂਤ ਦੇਵੇ।” ਅਬਦੁਲ ਬਾਸਿਤ ਨੇ ਕਿਹਾ ਕਿ ਭਾਰਤ ‘ਚ ਅਕਸਰ ਦੋਸ਼ ਲੱਗਦੇ ਹਨ ਕਿ ਉੱਥੋਂ ਦੀਆਂ ਸਾਰੀਆਂ ਦਿੱਕਤਾਂ ਦਾ ਕਾਰਨ ਪਾਕਿਸਤਾਨ ਹੈ। ਬਾਸਿਤ ਨੇ ਕਿਹਾ,”ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਇੱਥੋਂ ਦੇ ਲੋਕਾਂ ਦੀ ਵਿਚਾਰ ਪਾਕਿਸਤਾਨ ਲਈ ਹੈ, ਵੈਸਾ ਹੀ ਪਾਕਿਸਤਾਨ ‘ਚ ਭਾਰਤ ਨੂੰ ਲੈ ਕੇ ਹੈ।”
ਉਨ੍ਹਾਂ ਕਿਹਾ,”ਭਾਰਤ-ਪਾਕਿਸਤਾਨ ਆਪਸੀ ਝਗੜੇ ਕਾਰਨ ਵਿਸ਼ਵੀਕਰਨ ਦਾ ਉਹ ਲਾਭ ਨਹੀਂ ਲੈ ਸਕੇ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਇਹ ਜੇਕਰ ਜਾਰੀ ਰਿਹਾ ਤਾਂ ਅਸੀਂ ਵਿਕਾਸ ਦੀ ਰਫਤਾਰ ‘ਤ ਬਹੁਤ ਪਿੱਛੇ ਰਹਿ ਜਾਵਾਂਗੇ। ਸਾਨੂੰ ਮਸਲੇ ਹੱਲ ਕਰਕੇ ਵਿਕਾਸ ਦੀ ਰਫਤਾਰ ਵੱਲ ਵੱਧਣਾ ਚਾਹੀਦਾ ਹੈ। ਪਾਕਿਸਤਾਨ ਦੇ ਪੂਰੇ ਲੋਕ ਭਾਰਤ ਨਾਲ ਬਿਹਤਰ ਰਿਸ਼ਤੇ ਚਾਹੁੰਦੇ ਹਨ। ਸਾਨੂੰ ਕਿਸੇ ਵੀ ਸੂਰਤ ‘ਚ ਆਪਣੀ ਗੱਲਬਾਤ ਬੰਦ ਨਹੀਂ ਕਰਨੀ ਚਾਹੀਦੀ। ਪਾਕਿਸਤਾਨ ਹਾਈ ਕਮਿਸ਼ਨਰ ‘ਹਿੰਦੋਸਤਾਨ-ਪਾਕਿਸਤਾਨ ਦੇ ਰਿਸ਼ਤੇ, ਵਕਤ ਦਾ ਤਕਾਜ਼ਾ’ ਵਿਸ਼ੇ ‘ਤੇ ਵਿਚਾਰ ਰੱਖ ਰਹੇ ਸਨ।
ਉਨ੍ਹਾਂ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਭਾਰਤ-ਪਾਕਿਸਤਾਨ ‘ਚ ਝਗੜੇ ਦਾ ਕਾਰਨ ਅੱਤਵਾਦ ਹੈ, ਪਰ ਅਜਿਹਾ ਨਹੀਂ ਹੈ। ਜੇਕਰ ਅੱਤਵਾਦ ਕਾਰਨ ਹੁੰਦਾ ਤਾਂ ਚਾਰ ਯੁੱਧ ਨਾ ਹੁੰਦੇ ਭਾਰਤ-ਪਾਕਿਸਤਾਨ ‘ਚ। ਇਹ ਸਮਝਣਾ ਹੋਵੇਗਾ ਕਿ ਝਗੜੇ ਦਾ ਕਾਰਨ ਕਸ਼ਮੀਰ ਹੈ। ਇਹ ਸਿਆਸੀ ਮਸਲਾ ਹੈ ਅਤੇ ਇਸ ਨੂੰ ਇਸੇ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ। ਭਾਰਤ-ਪਾਕਿਸਤਾਨ ਗੱਲਬਾਤ ਸ਼ੁਰੂ ਕਰਦੇ ਹਨ ਅਤੇ ਫਿਰ ਇਹ ਬੰਦ ਹੋ ਜਾਂਦੀ ਹੈ। ਮਸਲਾ ਗੱਲਬਾਤ ਨਾਲ ਹੀ ਹੱਲ ਹੋਵੇਗਾ, ਯੁੱਧ ਨਾਲ ਨਹੀਂ। ਜੰਗ ਨਾਲ ਜੇਕਰ ਮਸਲਾ ਹੱਲ ਹੋਣਾ ਹੁੰਦਾ ਤਾਂ ਇਹ ਪਹਿਲਾਂ ਹੀ ਹੋ ਗਿਆ ਹੁੰਦਾ। ਪਿਛਲੇ ਸਮਝੌਤਿਆਂ ‘ਤੇ ਗੱਲਬਾਤ ਅੱਗੇ ਵਧਾਉਣੀ ਚਾਹੀਦੀ ਹੈ।

LEAVE A REPLY