7ਚੰਡੀਗਡ਼੍ਹ : ਪੰਜਾਬ ਕਾਂਗਰਸ ਦਾ ਇਕ ਵਫਦ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵੀਰਵਾਰ ਨੂੰ ਐਸ.ਵਾਈ.ਐਲ ਮੁੱਦੇ ‘ਤੇ ਰਾਸ਼ਟਰਪਤੀ ਨਾਲ ਨਵੀਂ ਦਿੱਲੀ ਵਿਖੇ ਮਿਲੇਗਾ।
ਇਸ ਲਡ਼ੀ ਹੇਠ ਪਹਿਲਾਂ ਤੋਂ ਰਾਸ਼ਟਰਪਤੀ ਤੋਂ ਪੰਜਾਬ ਦੇ ਪੱਖ ‘ਚ ਐਸ.ਵਾਈ.ਐਲ ‘ਤੇ ਰੈਫਰੇਂਸ ਉਪਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਜ਼ਰਅੰਦਾਜ਼ ਕਰਨ ਦੀ ਮੰਗ ਕਰ ਚੁੱਕੀ ਪਾਰਟੀ ਅਗੁਵਾਈ ਸ਼ਾਮ 6.30 ਵਜੇ ਉਨ੍ਹਾਂ ਨਾਲ ਵਿਸਥਾਰ ਸਹਿਤ ਮੰਗ ਪੱਤਰ ਸੌਂਪੇਗੀ।
ਬਾਦਲ ਸਰਕਾਰ ਵੱਲੋਂ ਲੋਡ਼ੀਂਦੀ ਜਾਣਕਾਰੀ ਨਾ ਮੁਹੱਈਆ ਕਰਵਾਏ ਜਾਣ ਕਾਰਨ ਐਸ.ਵਾਈ.ਐਲ ਵਿਸ਼ੇ ‘ਤੇ ਅਹਿਮ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਰੋਸ ਪ੍ਰਗਟਾਉਂਦਿਆਂ ਪੰਜਾਬ ਕਾਂਗਰਸ ਨੇ ਸ਼ਨੀਵਾਰ ਨੂੰ ਐਸ.ਵਾਈ.ਐਲ ਦਾ ਫੈਸਲਾ ਨਾ ਲਾਗੂ ਕੀਤੇ ਜਾਣ ਦੀ ਮੰਗ ਕਰਦੇ ਹੋਏ ਸੂਬਾ ਪੱਧਰੀ ਅੰਦੋਲਨ ਸ਼ੁਰੂ ਕੀਤਾ ਸੀ। ਅਬੋਹਰ ਵਿਖੇ ਨਹਿਰ ਦੇ ਅੰਤਿਮ ਹਿੱਸੇ ‘ਤੇ ਪਾਰਟੀ ਨੇ ਐਤਵਾਰ ਨੂੰ ਰੈਲੀ ਕਰਕੇ ਮੁੱਦੇ ਨੂੰ ਲੈ ਕੇ ਅੱਗੇ ਜ਼ਮੀਨ ਤਿਆਰ ਕੀਤੀ ਸੀ। ਜਿਥੇ ਕੈਪਟਨ ਅਮਰਿੰਦਰ ਨੇ ਐਲਾਨਾ ਕੀਤਾ ਸੀ ਕਿ ਉਹ ਆਖਿਰੀ ਸਾਹ ਤੱਕ ਪੰਜਾਬ ਦੇ ਪਾਣੀ ਨੂੰ ਬਾਹਰ ਨਹੀਂ ਜਾਣ ਦੇਣਗੇ।
ਪੰਜਾਬ ਕਾਂਗਰਸ ਦਾ ਵਫਦ ਮਾਮਲੇ ‘ਚ ਰਾਸ਼ਟਰਪਤੀ ਤੋਂ ਦਖਲ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਾਲਾਤਾਂ ਦੀ ਗੰਭੀਰਤਾ ਵੱਲ ਉਨ੍ਹਾਂ ਧਿਆਨ ਖਿੱਚਣ ਦੀ ਕੋਸ਼ਿਸ਼ ਕਰੇਗਾ। ਪੰਜਾਬ ਕਾਂਗਰਸ ਦੇ ਆਗੂਆਂ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬ ਪਹਿਲਾਂ ਤੋਂ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸਦਾ ਜ਼ਮੀਨ ਹੇਠਾਂ ਪਾਣੀ ਲਗਾਤਾਰ ਡਿੱਗਦਾ ਜਾ ਰਿਹਾ ਹੈ। ਅਜਿਹੇ ‘ਚ ਜੇ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨ ਲੈਂਦੇ ਹਨ ਤੇ ਉਸਨੂੰ ਲਾਗੂ ਕਰਨ ਦੀ ਇਜ਼ਾਜਤ ਦੇ ਦਿੰਦੇ ਹਨ, ਤਾਂ ਹਾਲਾਤ ਹੋਰ ਗੰਭੀਰ ਬਣ ਜਾਣਗੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਨਾ ਸਿਰਫ ਪੰਜਾਬ ਦੇ ਲੋਕਾਂ ਦੇ ਅਧਿਕਾਰ, ਬਲਕਿ ਉਨ੍ਹਾਂ ਦੀਆਂ ਜਿੰਦਗੀਆਂ ਦਾ ਵੀ ਮਾਮਲਾ ਹੈ। ਸੂਬੇ ਦੇ ਲੋਕ, ਖਾਸ ਕਰਕੇ ਮਾਲਵਾ ਖੇਤਰ ਦੇ ਕਿਸਾਨਾਂ ‘ਤੇ ਐਸ.ਵਾਈ.ਐਲ ਦੇ ਨਿਰਮਾਣ ਦਾ ਸੱਭ ਤੋਂ ਬੁਰਾ ਪ੍ਰਭਾਵ ਪਵੇਗਾ। ਜਿਨ੍ਹਾਂ ਤੋਂ ਕਿਸੇ ਵੀ ਕੀਮਤ ‘ਤੇ ਉਨ੍ਹਾਂ ਦੀ ਜ਼ਿੰਦਗੀ ਨਹੀਂ ਖੋਹੀ ਜਾ ਸਕਦੀ।
ਕਾਂਗਰਸੀ ਆਗੂਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੇ ਬੁਰੇ ਨਤੀਜਿਆਂ ਸਬੰਧੀ ਇਤਿਹਾਸਿਕ ਤੇ ਆਧੁਨਿਕ ਕਾਰਨਾਂ ਦਾ ਜ਼ਿਕਰ ਕੀਤਾ ਹੈ। ਜਿਨ੍ਹਾਂ ਨੇ ਉਪਲਬਧ ਅੰਕਡ਼ਿਆਂ ਦਾ ਜ਼ਿਕਰ ਕੀਤਾ ਹੈ ਕਿ ਸੂਬਾ ਪਹਿਲਾਂ ਤੋਂ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਤੇ ਕਿਵੇਂ ਐਸ.ਵਾਈ.ਐਲ ਹਾਲਾਤਾਂ ਨੂੰ ਹੋਰ ਬਿਗਾਡ਼ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਵਫਦ ਕੈਪਟਨ ਅਮਰਿੰਦਰ ਦੀ ਅਗੁਵਾਈ ਹੇਠ ਰਾਸ਼ਟਰਪਤੀ ਨੂੰ ਜਮੀਨੀ ਹਕੀਕਤਾਂ ਨੂੰ ਜਾਂਚਣ ਤੇ ਐਸ.ਵਾਈ.ਐਲ ‘ਤੇ ਫੈਸਲਾ ਨਾ ਲਾਗੂ ਕਰਨ ਦੀ ਅਪੀਲ ਕਰੇਗਾ। ਇਸ ਤੋਂ ਇਲਾਵਾ, ਉਸਦੀ ਮੰਗ ਪੰਜਾਬ ਦੇ ਪਾਣੀ ਦੇ ਹਾਲਾਤਾਂ ‘ਤੇ ਅਨੁਮਾਨ ਲਗਾਉਣ ਲਈ ਸਰਕਾਰ ਨੂੰ ਨਵਾਂ ਟ੍ਰਿਬਿਊਨਲ ਸਥਾਪਤ ਕਰਨ ਲਈ ਨਿਰਦੇਸ਼ ਦੇਣ ਦੀ ਵੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਅਗੁਵਾਈ ਰਾਸ਼ਟਰਪਤੀ ਤੋਂ ਪੁਖਤਾ ਕਰਨ ਦੀ ਅਪੀਲ ਕਰੇਗੀ ਕਿ ਪੰਜਾਬ ਦੇ ਲੋਕਾਂ ਨਾਲ ਅੰਨਿਆਂ ਨਾ ਹੋਵੇ।

LEAVE A REPLY