3ਨਵੀਂ ਦਿੱਲੀ — ਨੋਟਬੰਦੀ ਕਾਰਨ ਬੈਂਕਾਂ ਅਤੇ ਏ. ਟੀ. ਐੱਮਾਂ ‘ਚ ਦੇ ਬਾਹਰ ਲੱਗ ਰਹੀਆਂ ਲੰਬੀਆਂ ਲਾਇਨਾਂ ਨੂੰ ਵੇਖਦੇ ਹੋਏ ਸਰਕਾਰ ਨੇ ਕੁਝ ਛੂਟ ਦਿੱਤੀ ਹੈ। ਪੁਰਾਣੇ ਨੋਟਾਂ ਦੀ ਐਕਸਚੇਂਜ ਲਿਮਟ ਨੂੰ 4 ਹਜ਼ਾਰ ਤੋਂ ਵਧਾ ਕੇ 4500 ਰੁਪਏ ਕਰ ਦਿੱਤਾ ਗਿਆ ਹੈ। ਏ. ਟੀ. ਐੱਮ ‘ਚੋਂ ਹੁਣ ਤੱਕ ਦਿਨ ‘ਚ ਸਿਰਫ 2 ਹਜ਼ਾਰ ਰੁਪਏ ਹੀ ਕੱਢੇ ਜਾ ਸਕਦੇ ਸਨ, ਪਰ ਹੁਣ ਇਹ ਲਿਮਟ 2,500 ਰੁਪਏ ਕਰ ਦਿੱਤੀ ਗਈ ਹੈ। ਫਿਲਹਾਲ ਇਹ ਸੁਵਿਧਾ ਰੇਕੈਲਿਬ੍ਰੇਟੇਡ ਏ. ਟੀ. ਐੱਮ ‘ਤੇ ਹੀ ਮਿਲੇਗੀ।
ਅਜੇ ਤੱਕ ਬੈਂਕਾਂ ‘ਚੋਂ ਇਕ ਦਿਨ ‘ਚ ਸਿਰਫ 10 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਕੱਢਿਆ ਜਾ ਸਕਦਾ ਸੀ, ਪਰ ਹੁਣ ਇਕ ਦਿਨ ‘ਚ 24 ਹਜ਼ਾਰ ਰੁਪਏ ਤੱਕ ਕਢਵਾਏ ਜਾ ਸਕਦੇ ਹਨ। ਸਰਕਾਰ ਨੇ 10 ਹਜ਼ਾਰ ਰੁਪਏ ਦੀ ਡੇਲੀ ਲਿਮਟ ਨੂੰ ਖਤਮ ਕਰ ਦਿੱਤਾ ਹੈ। ਪਹਿਲਾਂ ਇਕ ਹਫਤੇ ‘ਚ ਇਕ ਖਾਤੇ ‘ਚ ਜ਼ਿਆਦਾਤਰ 20 ਹਜ਼ਾਰ ਰੁਪਏ ਕੱਢੇ ਜਾ ਸਕਦੇ ਸਨ, ਪਰ ਹੁਣ ਇਸ ਨੂੰ ਵਧਾ ਕੇ 24 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਬੈਂਕਾਂ ਅਤੇ ਪੋਸਟ ਆਫਿਸਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਾਰੇ ਸਥਾਨਾਂ ‘ਤੇ ਨੋਟ ਬਦਲਣ ਦੀ ਸੁਵਿਧਾ ਸੁਨਿਸ਼ਚਤ ਕਰੇ। ਬੈਂਕਾਂ ਨੂੰ ਛੋਟੇ ਨੋਟਾਂ ਦੀ ਜ਼ਰੂਰੀ ਉੱਪਲੱਬਧਤਾ ਸਿਨਸ਼ਚਤਾ ਕਰਨ ਲਈ ਵੀ ਕਿਹਾ ਗਿਆ ਹੈ। ਸੁਦੂਰ ਇਲਾਕਿਆਂ ‘ਚ ਮੋਬਾਇਲ ਏ. ਟੀ. ਐੱਮ ਦੀ ਸੁਵਿਧਾ ਦੇਣ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।
ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਹਸਪਤਾਲ ਅਤੇ ਬਿਜ਼ਨਸ ਹਾਊਸੇਜ਼ ਚੈੱਕ, ਡਿਮਾਂਡ ਡ੍ਰਾਫਟ ਜਾਂ ਆਨਲਾਇਨ ਪੇਮੈਂਟ ਨੂੰ ਸਵੀਕਾਰ ਨਹੀਂ ਕਰ ਰਹੇ ਸਨ। ਹੁਣ ਅਜਿਹੀਆਂ ਸ਼ਿਕਾਇਤਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਹਸਪਤਾਲ ਜਾਂ ਬਿਜ਼ਨਸ ਹਾਊਸ ਚੈੱਕ ਡ੍ਰਾਫਟ ਜਾਂ ਆਨਲਾਇਨ ਪੇਮੇਂਟ ਲੈਣ ਤੋਂ ਇਨਕਾਰ ਕਰੇ ਤਾਂ ਇਸ ਦੀ ਡੀ. ਐੱਮ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਕਰੋ।

LEAVE A REPLY