5-copyਸ਼੍ਰੀਨਗਰ— ਸੱਤਾਧਾਰੀ ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹੂਸੈਨ ਬੇਗ ਨੇ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਮਹਿਬੂਬਾ ਮੁਫਤੀ ਦੀ ਲੀਡਰਸ਼ਿਪਵਾਲੀ ਪੀ. ਡੀ. ਪੀ.-ਭਾਜਪਾ ਸਰਕਾਰ ਨੂੰ ਅਸਥਿਰ ਕਰਨ ਦੇ ਇਰਾਦੇ ਨਾਲ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਨੂੰ ਮਾਰਨ ਦੇ ਲਈ ਸਾਜ਼ਿਸ਼ ਰਚੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਹਿੰਦੂ ਬਹੁਮਤ ਪ੍ਰਧਾਨ ਮੰਤਰੀ ਹੋਣ ਦੇ ਕਾਰਨ ਕਸ਼ਮੀਰ ਮੁੱਦੇ ਦਾ ਹੱਲ ਕਰਨ ਵਾਲੇ ਇਕੋ-ਇਕ ਹਿੰਮਤ ਵਾਲੇ ਪ੍ਰਧਾਨ ਮੰਤਰੀ ਹਨ।
ਸ਼੍ਰੀਨਗਰ ‘ਚ ਪਾਰਟੀ ਮੁੱਖ ਦਫਤਰ ‘ਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਬੇਗ ਨੇ ਕਿਹਾ ਕਿ ਇਸ ਸਾਜ਼ਿਸ਼ ਬਾਰੇ ਅਸੀਂ ਉੱਚਿਤ ਸਮੇਂ ‘ਤੇ ਖੁਲਾਸਾ ਕਰਾਂਗੇ। ਬੇਗ ਨੇ ਕਿਹਾ ਕਿ ਕਸ਼ਮੀਰ ਮੁੱਦੇ ‘ਤੇ ਨਾ ਤਾਂ ਲਗਾਤਾਰ ਹੜਤਾਲ ਤੇ ਨਾ ਹੀ ਪੱਥਰਬਾਜ਼ੀ ਕੰਮ ਆ ਸਕਦੀ ਹੈ, ਕਿਉਂਕਿ ਫਿਲਸਤਾਨੀਆਂ ਦੇ ਅੰਦੋਲਨ ਦਾ ਗਰੀਬਾਂ ‘ਤੇ ਅਸਰ ਪਵੇਗਾ। ਕਸ਼ਮੀਰ ਮੁੱਦੇ ਦੇ ਹੱਲ ਲਈ ਵਾਰਤਾ ਹੀ ਇਕੋ-ਇਕ ਰਾਹ ਹੈ।
ਕਸ਼ਮੀਰ ਮੁੱਦੇ ਦੇ ਹੱਲ ਲਈ ਪੀ. ਡੀ. ਪੀ. ਦੀ ਵਚਨਬੱਧਤਾ ਦੋਹਰਾਉਂਦੇ ਹੋਏ ਪੀ. ਡੀ. ਪੀ. ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ‘ਚ ਜ਼ਬਰਦਸਤ ਬਹੁਮਤ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਹਨ ਅਤੇ ਉਹ ਇਕੱਲੇ ਹੀ ਕਸ਼ਮੀਰ ਮੁੱਦੇ ਦਾ ਹੱਲ ਕਰ ਸਕਦੇ ਹਨ। ਨਾਲ ਹੀ ਇਸੇ ਆਸ ਨਾਲ ਪੀ. ਡੀ. ਪੀ. ਨੇ ਜੰਮੂ-ਕਸ਼ਮੀਰ ‘ਚ ਸਰਕਾਰ ਦੇ ਗਠਨ ਲਈ ਭਾਜਪਾ ਨਾਲ ਗਠਜੋੜ ਨੂੰ ਪਹਿਲ ਦਿੱਤੀ ਸੀ।
ਇਥੋਂ ਤਕ ਕਿ ਜੇਕਰ ਭਾਰਤ ਦਾ ਪ੍ਰਧਾਨ ਮੰਤਰੀ ਇਕ ਮੁਸਲਮਾਨ ਵੀ ਬਣ ਜਾਵੇ ਤਾਂ ਵੀ ਉਹ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਦੀ ਸਥਿਤੀ ‘ਚ ਨਹੀਂ ਹੋਵੇਗਾ।

LEAVE A REPLY