4ਨਵੀਂ ਦਿੱਲੀ — ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੇ ਸੀਨੀਅਰ ਮੰਤਰੀਆਂ ਨਾਲ ਐਤਵਾਰ ਰਾਤ ਨੋਟ ਬੈਨ ਦੇ ਮੁੱਦੇ ‘ਤੇ ਚਰਚਾ ਕਰਨ ਲਈ ਇਕ ਮੀਟਿੰਗ ਬੁਲਾਈ। ਪ੍ਰਧਾਨ-ਮੰਤਰੀ ਦੇ ਘਰ ਆਯੋਜਿਤ ਇਸ ਬੈਠਕ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਵੇਂਕੈਈਆ ਨਾਇਡੂ, ਬਿਜਲੀ, ਕੋਲਾ ਅਤੇ ਖਾਨ ਮੰਤਰੀ ਪੀਯੂਸ਼ ਗੋਇਲ, ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਅਤੇ ਚੋਟੀ ਦੇ ਅਧਿਕਾਰੀ ਮੌਜੂਦ ਸਨ।
ਮੀਟਿੰਗ ‘ਚ ਦੇਸ਼ ‘ਚ ਨੋਟ ਬੈਨ ਤੋਂ ਬਾਅਦ ਪੈਸਿਆਂ ਦੀ ਕਮੀ ਦੇ ਕਾਰਨ ਲੋਕਾਂ ‘ਚ ਪਣਪ ਰਹੇ ਗੁੱਸੇ ਬਾਰੇ ਚਰਚਾ ਕੀਤੀ ਗਈ। ਪੀ. ਐੱਮ ਮੋਦੀ ਨੇ ਇਸ ਮੀਟਿੰਗ ‘ਚ ਉਨ੍ਹਾਂ ਕਦਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਜੋ ਕੈਸ਼ ਦੀ ਸਪਲਾਈ ਨੂੰ ਸੁਧਾਰਨ ਲਈ ਪਹਿਲਾਂ ਤੋਂ ਹੀ ਲਏ ਜਾ ਚੁੱਕੇ ਹਨ।
ਬੈਠਕ ‘ਚ ਇਨ੍ਹਾਂ ਬਿੰਦੂਆਂ ‘ਤੇ ਹੋਈ ਚਰਚਾ
* ਬੈਂਕਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਤੱਕ ਕੈਸ਼ ਲਿਮਟ ਵਧਾਉਣ ਦੀ ਸਲਾਹ ਦਿੱਤੀ
* ਏ. ਟੀ. ਐੱਮਾਂ ਦੇ ਰੇਕੈਲਿਬ੍ਰੇਸ਼ਨ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਲਈ ਰਣਨੀਤੀ ਬਣਾਉਣ ਲਈ ਕਿਹਾ ਗਿਆ ਜਿਸ ਨਾਲ ਲੋਕ ਨਵੀਂ ਮੁਦਰਾ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰ ਸਕਣ
ਇਸੇ ਵਿਚਾਲੇ ਜ਼ਿਆਦਾ ਆਬਾਦੀ ਵਾਲੇ ਖੇਤਰਾਂ ‘ਚ ਹੋਰ ਵੀ ਜ਼ਿਆਦਾ ਸੰਖਿਆ ‘ਚ ਮਾਈਕਰੋ ਏ. ਟੀ. ਐੱਮ ਲਗਾਏ ਜਾਣ
* ਫਿਲਹਾਲ ਕੁਝ ਸਥਾਨਾਂ ‘ਤੇ 500 ਅਤੇ 1000 ਦੇ ਪੁਰਾਣੇ ਨੋਟ ਸਵੀਕਾਰ ਕਰਨ ਦੀ ਆਖਰੀ ਮਿਤੀ 14 ਨਵੰਬਰ ਤੋਂ 24 ਨਵੰਬਰ ਦੀ ਅੱਧੀ ਰਾਤ ਤੱਕ ਵਧਾ ਦਿੱਤੀ ਗਈ ਹੈ।
* ਬੈਂਕਾਂ ‘ਚ ਸੀਨੀਅਰ ਸਿਟੀਜ਼ਨ ਅਤੇ ਅਪਾਹਜਾਂ ਲਈ ਅਲੱਗ ਤੋਂ ਲਾਇਨ ਲਗਾਈ ਜਾਵੇਗੀ
* ਉਨ੍ਹਾਂ ਲੋਕਾਂ ਜੋ ਅਲੱਗ ਲਾਇਨ ਲਗਾਈ ਜਾਵੇਗੀ ਜੋ ਕੁਝ ਪੁਰਾਣੇ ਨੋਟਾਂ ਨੂੰ ਬਦਲਣ ਲਈ ਬੈਂਕ ਆਏ ਹਨ

LEAVE A REPLY